FacebookTwitterg+Mail

40 ਲੱਖ ਰੁਪਏ ਵਸੂਲਣ ਲਈ ਸੋਨੂੰ ਨਿਗਮ ਨੂੰ ਨੋਟਿਸ

singer sonu nigam issued recovery notice to return advance fee
25 February, 2020 09:34:25 AM

ਗੋਰਖਪੁਰ (ਬਿਊਰੋ) — ਬਾਲੀਵੁੱਡ ਦੇ ਗਾਇਕ ਸੋਨੂੰ ਨਿਗਮ ਨੂੰ 40 ਲੱਖ ਰੁਪਏ ਦੀ ਰਕਮ ਵਸੂਲਣ ਲਈ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਹੈ। ਸੋਨੂੰ ਨਿਗਮ ਨੇ ਗੋਰਖਪੁਰ ਦੇ ਇਕ ਮਹਾ ਉਤਸਵ 'ਚ ਆਪਣਾ ਪ੍ਰੋਗਰਾਮ ਪੇਸ਼ ਕਰਨ ਲਈ 40 ਲੱਖ ਰੁਪਏ ਪੇਸ਼ਗੀ ਲਏ ਸਨ। ਉਕਤ ਪ੍ਰੋਗਰਾਮ 13 ਜਨਵਰੀ ਨੂੰ ਹੋਣਾ ਸੀ ਪਰ ਸਰਕਾਰੀ ਸੋਗ ਦਾ ਐਲਾਨ ਹੋਣ ਕਾਰਨ ਪ੍ਰੋਗਰਾਮ ਮੁਲਤਵੀ ਹੋ ਗਿਆ। ਉਸ ਤੋਂ ਅਗਲੇ ਦਿਨ 14 ਜਨਵਰੀ ਨੂੰ ਭੁਵਨੇਸ਼ਵਰ 'ਚ ਸੋਨੂੰ ਦਾ ਪ੍ਰੋਗਰਾਮ ਸੀ।
ਦੱਸ ਦਈਏ ਕਿ ਸੋਨੂੰ ਨਿਗਮ ਨੇ ਕਿਹਾ ਕਿ, ''ਮੈਂ 14 ਜਨਵਰੀ ਨੂੰ ਭੁਵਨੇਸ਼ਵਰ ਵਿਖੇ ਪ੍ਰੋਗਰਾਮ ਪੇਸ਼ ਕਰਾਂਗਾ। ਪ੍ਰਸ਼ਾਸਨ ਉਨ੍ਹਾਂ ਨੂੰ ਗੋਰਖਪੁਰ ਤੋਂ ਭੁਵਨੇਸ਼ਵਰ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ।'' ਇਸ ਸਬੰਧੀ ਗੱਲ ਨਾ ਬਣ ਸਕੀ। ਇਸ ਪਿੱਛੋਂ ਸੋਨੂੰ ਨੂੰ ਪ੍ਰਸ਼ਾਸਨ ਨੇ ਰਕਮ ਵਾਪਸ ਕਰਨ ਲਈ ਪ੍ਰਸਤਾਵ ਭੇਜਿਆ। ਸੋਨੂੰ ਨਿਗਮ ਅੱਧੀ ਰਕਮ ਵਾਪਸ ਕਰਨ ਲਈ ਮੰਨ ਗਿਆ ਪਰ ਪ੍ਰਸ਼ਾਸਨ ਨੇ ਇਸ ਨੂੰ ਨਹੀਂ ਮੰਨਿਆ। ਪ੍ਰਸ਼ਾਸਨ ਮੁਤਾਬਕ ਉਕਤ ਰਕਮ ਸਰਕਾਰੀ ਹੈ ਅਤੇ ਉਹ ਸੋਨੂੰ ਨੂੰ ਵਾਪਸ ਕਰਨੀ ਹੀ ਹੋਵੇਗੀ।


Tags: District MagistrateK Vijyendra PandeyanSonu NigamDistrict AdministrationLegal ProcessGorakhpur MahotsavBhubhaneshwar

About The Author

sunita

sunita is content editor at Punjab Kesari