FacebookTwitterg+Mail

'ਰੋਬਿਨ ਹੁੱਡ' ਨਾਲ ਗਾਇਕ ਸਿੰਗਾ ਪਾ ਰਹੇ ਨੇ ਲੋਕਾਂ ਦੇ ਦਿਲਾਂ 'ਚ ਧੱਕ (ਵੀਡੀਓ)

singga come back with his latest single track robinhood
17 December, 2019 11:44:17 AM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਦੇ ਡੈਸ਼ਿੰਗ ਤੇ ਹੈਂਡਸਮ ਗਾਇਕ ਸਿੰਗਾ ਇਕ ਵਾਰ ਫਿਰ ਆਪਣੇ ਨਵੇਂ ਗੀਤ 'ਰੋਬਿਨ ਹੁੱਡ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਹ ਗੀਤ ਵੀ ਚੱਕਵੀਂ ਬੀਟ ਵਾਲਾ ਹੈ, ਜਿਸ ਨੂੰ ਸਿੰਗਾ ਨੇ ਬਾਕਮਾਲ ਗਾਇਆ ਹੈ। 'ਰੋਬਿਨ ਹੁੱਡ' ਗੀਤ ਦੇ ਬੋਲ ਸਿੰਗਾ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਮਿਊਜ਼ਿਕ ਵੈਸਟਨ ਪੇਂਡੂ ਨੇ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰ ਤੇ ਬਦਨਾਮ ਗਰੁੱਪ ਵਲੋਂ ਬਣਾਇਆ ਗਿਆ ਹੈ। ਵੀਡੀਓ 'ਚ ਅਦਾਕਾਰੀ ਵੀ ਖੁਦ ਸਿੰਗਾ ਨੇ ਕੀਤੀ ਹੈ। ਇਸ ਗੀਤ 'ਚ ਉਹ ਪੁਲਸ ਅਫਸਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਸਿੰਗਾ ਦਾ ਇਹ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਲੋਹਾ ਮਨਵਾਉਂਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ 'ਚ ਦੋ ਪੰਜਾਬੀ ਫਿਲਮਾਂ ਹਨ, ਜਿਸ 'ਚ ਇਕ ਤਾਂ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ 'ਜੋਰਾ ਦੂਜਾ ਅਧਿਆਇ 2' ਤੇ ਦੂਜੀ ਪੰਜਾਬੀ ਫਿਲਮ 'ਧਾਰਾ 420/302' 'ਚ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦੇ ਫੈਨਜ਼ ਬਹੁਤ ਹੀ ਬੇਸਬਰੀ ਨਾਲ ਉਨ੍ਹਾਂ ਦੀਆਂ ਇਨ੍ਹਾਂ ਫਿਲਮਾਂ ਦੀ ਉਡੀਕ ਕਰ ਰਹੇ ਹਨ।


Tags: SinggaLatest Single TrackRobinhoodDesi JattPunjabi Singer

About The Author

sunita

sunita is content editor at Punjab Kesari