ਜਲੰਧਰ (ਬਿਊਰੋ) : ਦੇਸ਼ਭਰ 'ਚ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਹੋ ਰਹੀ ਹੈ ਅਤੇ ਗੁੱਸਾ ਭਾਰਤੀਆਂ ਦੇ ਦਿਲਾਂ 'ਚ ਡੂੰਗੀ ਸੱਟ ਮਾਰੀ ਬੈਠਾ ਹੈ। ਅੱਤਵਾਦੀਆਂ ਵਲੋਂ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਕੀਤੇ ਕਾਇਰਾਨਾ ਹਮਲੇ ਨੇ ਹਰ ਕਿਸੇ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਫਿਲਮ ਇੰਡਸਟਰੀ ਦੇ ਲੋਕ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਗਾਇਕ ਮਾਲੀ ਸਹਾਇਤਾ ਲਈ ਸ਼ਹੀਦਾਂ ਦੇ ਪਰਿਵਾਰਾਂ ਲਈ ਅੱਗੇ ਆ ਰਹੇ ਹਨ, ਉੱਥੇ ਹੀ ਗੀਤਕਾਰ ਆਪਣੀਆਂ ਕਲਮਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਹਮਲੇ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰਦੇ ਵੀ ਦਿਸ ਰਹੇ ਹਨ। ਇਸ ਅੱਤਵਾਦੀ ਹਮਲੇ 'ਤੇ ਪੰਜਾਬੀ ਮਸ਼ਹੂਰ ਗਾਇਕ ਅਤੇ ਗੀਤਕਾਰ ਸਿੰਗਾ ਦੀ ਕਲਮ ਨੇ ਕੁਝ ਲਿਖਿਆ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਹਮਲੇ ਦੀ ਕਾਇਰਤਾ ਨੂੰ ਜਵਾਬ ਦਿੱਤਾ ਹੈ।
ਦੱਸ ਦਈਏ ਕਿ 14 ਫਰਵਰੀ ਨੂੰ ਜਿੱਥੇ ਦੁਨੀਆ ਭਰ 'ਚ ਲੋਕਾਂ ਵੱਲੋਂ ਪਿਆਰ ਦਾ ਸੁਨੇਹਾ ਦਿੱਤਾ ਜਾ ਰਿਹਾ ਸੀ, ਉੱਥੇ ਹੀ ਭਾਰਤੀ ਜਵਾਨਾਂ 'ਤੇ ਅੱਤਵਾਦੀ ਹਮਲਾ ਕਰਕੇ ਇਸ ਖਾਸ ਦਿਨ ਨੂੰ 'ਕਾਲੇ ਦਿਨ' 'ਚ ਤਬਦੀਲ ਕਰ ਦਿੱਤਾ ਗਿਆ। ਪੁਲਵਾਮਾ ਅੱਤਵਾਦੀ ਹਮਲੇ 'ਚ ਕਈ ਸੀ. ਆਰ. ਪੀ. ਐੱਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ ਅਤੇ ਕੁਝ ਜ਼ਖਮੀ ਹਨ, ਜਿੰਨ੍ਹਾਂ ਦੀ ਸ਼ਹਾਦਤ ਨੂੰ ਪੂਰੇ ਦੇਸ਼ 'ਚ ਸਨਮਾਨ ਦਿੱਤਾ ਜਾ ਰਿਹਾ ਹੈ।