ਜਲੰਧਰ(ਬਿਊਰੋ)— ਪੰਜਾਬੀ ਦੇ ਮਸ਼ਹੂਰ ਗਾਇਕ ਤੇ ਗੀਤਕਾਰ ਸਿੰਗਾ ਆਏ ਦਿਨ ਚਰਚਾ 'ਚ ਰਹਿੰਦੇ ਹਨ। ਹਾਲ ਹੀ ਉਨ੍ਹਾਂ ਦਾ ਇਕ ਨਵਾਂ ਗੀਤ 'ਬੈਚਲਰ' 3 ਮਾਰਚ ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਗੀਤ ਸੰਬੰਧੀ ਇਕ ਸੰਸਥਾ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਜਿਸ 'ਚ ਇਸ ਗੀਤ ਦਾ ਸਖਤ ਸ਼ਬਦਾਂ 'ਚ ਵਿਰੋਧ ਕੀਤਾ ਗਿਆ ਹੈ।
ਇਸ ਗੀਤ ਰਾਹੀਂ ਸਿੰਗਾ ਨੇ ਕਿਹਾ ਹੈ ਕਿ ਮੁੱਛਾਂ ਤੋਂ ਬੈਗਾਰ ਮੁੰਡਾ ਗੇਅ ਲੱਗਦਾ। ਜਿਸ 'ਤੇ ਇਸ ਪੱਤਰ 'ਚ ਸਿੰਗਾ ਨੂੰ ਪ੍ਰਸ਼ਨ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਮੁੱਛਾਂ ਨਹੀਂ ਹੁੰਦੀਆਂ ਕਿ ਉਹ ਸਾਰੇ ਗੇਅ ਹੁੰਦੇ ਹਨ? ਇਸ ਦੇ ਨਾਲ ਹੀ ਇਹ ਵੀ ਲਿਖਿਆ ਕਿ ਗੀਤ ਗਾਉਣ ਤੋਂ ਪਹਿਲਾਂ ਥੋੜ੍ਹਾ ਸੋਚ ਤਾਂ ਲੈਂਦੇ ਕਿ ਤੁਹਾਡੇ ਸਪੰਰਕ 'ਚ ਕਿੰਨੇ ਲੋਕੀ ਆਉਣ ਵਾਲੇ ਹਨ......