FacebookTwitterg+Mail

'ਰੋਬਿਨ ਹੁੱਡ' ਬਣੇ ਸਿੰਗਾ, ਸਾਂਝੀ ਕੀਤੀ ਤਸਵੀਰ

singga shares his new look of punjab police officer
11 November, 2019 11:11:49 AM

ਜਲੰਧਰ (ਬਿਊਰੋ) — ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿਣ ਵਾਲਾ ਪੰਜਾਬੀ ਗਾਇਕ ਸਿੰਗਾ ਇਕ ਵਾਰ ਮੁੜ ਚਰਚਾ 'ਚ ਆ ਗਏ ਹਨ ਪਰ ਇਸ ਵਾਰ ਚਰਚਾ 'ਚ ਆਉਣ ਦਾ ਕਾਰਨ ਕੋਈ ਗੀਤ ਨਹੀਂ ਹੈ ਸਗੋਂ ਉਨ੍ਹਾਂ ਦੀ ਵੱਖਰੀ ਲੁੱਕ ਹੈ। ਦਰਅਸਲ, ਹਾਲ ਹੀ 'ਚ ਸਿੰਗਾ ਨੇ ਆਪਣੇ ਇੰਸਟਾਗ੍ਰਾਮ 'ਤੇ ਨਵੀਂ ਲੁੱਕ ਸਾਂਝੀ ਕੀਤੀ ਹੈ, ਜਿਸ 'ਚ ਉਹ ਪੰਜਾਬ ਪੁਲਸ ਦੀ ਵਰਦੀ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਰੋਬਿਨ ਹੁੱਡ।' ਸਿੰਗਾ ਦੀ ਇਹ ਨਵੀਂ ਲੁੱਕ ਉਨ੍ਹਾਂ ਦੇ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ। ਜਿਸਦੇ ਚੱਲਦੇ ਪ੍ਰਸ਼ੰਸਕ ਕੁਮੈਂਟਸ ਰਾਹੀਂ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੇ ਲੁੱਕ ਦੇ ਨਾਲ ਦਰਸ਼ਕਾਂ ਦੇ ਮਨ 'ਚ ਸਸਪੈਂਸ ਪਾ ਦਿੱਤਾ ਹੈ ਕਿ ਇਹ ਨਵੀਂ ਲੁੱਕ ਕਿਸੇ ਸੌਂਗ ਲਈ ਹੈ ਜਾਂ ਫਿਰ ਕਿਸੇ ਨਵੀਂ ਮੂਵੀ ਲਈ। ਇਸ ਗੱਲ ਦਾ ਖੁਲਾਸਾ ਸਿੰਗਾ ਆਉਣ ਵਾਲੇ ਸਮੇਂ 'ਚ ਕਰਨਗੇ।

 
 
 
 
 
 
 
 
 
 
 
 
 
 

ROBINHOOD 🔥🔥🔥

A post shared by SINGGA (@singga_official) on Nov 10, 2019 at 4:41am PST


ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫਿਲਮਾਂ ਹਨ। ਇਕ ਤਾਂ ਅਮਰਦੀਪ ਸਿੰਘ ਗਿੱਲ ਦੀ 'ਜੋਰਾ-ਦੂਜਾ ਅਧਿਆਇ 2' ਅਤੇ ਦੂਜੀ ਪੰਜਾਬੀ ਫਿਲਮ 'ਧਾਰਾ 420/302' 'ਚ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ 'ਚ ਕਾਫੀ ਸਰਗਰਮ ਹਨ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚੱਕਵੀਂ ਬੀਟ ਤੇ ਰੋਮਾਂਟਿਕ ਗੀਤ ਦੇ ਚੁੱਕੇ ਹਨ।


Tags: SinggaSharesNew LookPunjab Police OfficerNew MoviePunjabi Singer

Edited By

Sunita

Sunita is News Editor at Jagbani.