FacebookTwitterg+Mail

ਸਿੱਪੀ ਗਿੱਲ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸ਼ੇਅਰ ਕੀਤੀ ਤਸਵੀਰ

sippy gill
07 October, 2019 01:47:20 PM

ਜਲੰਧਰ (ਬਿਊਰੋ) : ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਤਾਂ ਸਾਰੇ ਜਾਣਦੇ ਹੀ ਹਨ। ਸਿੱਪੀ ਗਿੱਲ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂਜੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨਾਲ ਇਹ ਖੁਸ਼ੀ ਸ਼ੇਅਰ ਕੀਤੀ ਹੈ। ਫੇਸਬੁੱਕ ਪੇਜ 'ਤੇ ਉਨ੍ਹਾਂ ਨੇ ਆਪਣੇ ਬੱਚੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ''ਕਿ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੀ ਵਾਹਿਗੁਰੂ ਨੇ ਬਹੁਤ ਬਹੁਤ ਮੁਬਾਰਕਾਂ।'

ਇਸ ਸਮੇਂ ਸਿੱਪੀ ਗਿੱਲ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਸਿੱਪੀ ਗਿੱਲ 'ਲਾਕ', 'ਦੁੱਲਾ ਭੱਟੀ ', 'ਟਾਈਗਰ' ,'ਜੱਟ ਬੋਈਏ ਪੁੱਤ ਜੱਟਾ ਦੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਸਿੱਪੀ ਗਿੱਲ ਦੀ ਫਿਲਮ 'ਜੱਦੀ ਸਰਦਾਰ' ਰਿਲੀਜ਼ ਹੋਈ ਸੀ, ਜਿਸ 'ਚ ਉਨ੍ਹਾਂ ਨੇ ਜਗਤਾਰ ਸਿੰਘ ਜੱਗਾ ਦਾ ਨਿਭਾਇਆ ਸੀ।

ਦੱਸ ਦਈਏ ਸਿੱਪੀ ਗਿੱਲ ਦਾ ਪਹਿਲਾ ਗੀਤ 'ਯਾਦ' ਸੀ ਪਰ ਅਸਲ 'ਚ ਸਿੱਪੀ ਦਾ ਗਾਇਕੀ ਸਫਰ 2007 'ਚ ਸ਼ੁਰੂ ਹੋਇਆ। ਸਿੱਪੀ ਨੇ ਹੁਣ ਤਕ 'ਨੱਚ ਨੱਚ', 'ਚੰਡੀਗੜ੍ਹ', 'ਜੱਟ', 'ਜੱਟ ਸਾਰੀ ਉਮਰ', 'ਬੋਤਲਾਂ', 'ਸਰਦਾਰ', 'ਕਬੂਤਰੀ', 'ਜ਼ਿੰਦਾਬਾਦ ਆਸ਼ਕੀ', 'ਦੱਸ ਮਿੰਟ', 'ਤੇਰੇ ਬਿਨ', 'ਸਿਫਤਾਂ', 'ਰੈੱਡ ਲੀਫ', 'ਯਾਰ ਮਿਲ ਗਏ', 'ਬੇਕਦਰਾ' ਤੇ 'ਡੌਂਟ ਬਾਰਕ' ਸਮੇਤ ਕਈ ਹਿੱਟ ਗੀਤ ਦਿੱਤੇ। ਸਿੱਪੀ ਗਿੱਲ ਦਾ ਫਿਲਮੀ ਕਰੀਅਰ ਬਹੁਤ ਛੋਟਾ ਹੈ। ਉਨ੍ਹਾਂ ਨੇ ਚੋਣਵੀਆਂ ਫਿਲਮਾਂ ਹੀ ਕੀਤੀਆਂ ਹਨ। ਸਿੱਪੀ ਗਿੱਲ ਨੇ ਸਾਲ 2013 'ਚ ਪਹਿਲੀ ਫਿਲਮ 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਕੀਤੀ ਉਨ੍ਹਾਂ ਤੋਂ ਬਾਅਦ ਸਾਲ 2016 'ਚ ਆਈ 'ਟਾਈਗਰ' ਉਸ ਦੀ ਦੂਜੀ ਫਿਲਮ ਸੀ।


Tags: Sippy GillBaby BoyFacebookPunjabi Celebrityਸਿੱਪੀ ਗਿੱਲ

Edited By

Sunita

Sunita is News Editor at Jagbani.