FacebookTwitterg+Mail

ਸਿੱਪੀ ਗਿੱਲ ਦੀ ਨਵੀਂ ਫਿਲਮ ਦਾ ਹੋਇਆ ਐਲਾਨ, ਅਗਲੇ ਸਾਲ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ

sippy gill announced his next punjabi movie marjaney
23 November, 2019 09:09:24 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫਿਲਮ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦਾ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ।''

 

ਦੱਸ ਦਈਏ ਕਿ ਪੋਸਟਰ 'ਤੇ ਸਿੱਪੀ ਗਿੱਲ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਅਮਰਦੀਪ ਸਿੰਘ ਗਿੱਲ ਦੀ ਲਿਖੀ ਹੋਈ ਫਿਲਮ 'ਮਰਜਾਣੇ' 'ਚ ਲੀਡ ਕਿਰਦਾਰ 'ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਵੀ ਅਮਰਦੀਪ ਸਿੰਘ ਗਿੱਲ ਖੁਦ ਕਰਨਗੇ। ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਰੌਇਲ ਪੰਜਾਬ ਫ਼ਿਲਮਸ ਵਾਲੇ।

ਦੱਸਣਯੋਗ ਹੈ ਕਿ ਸਿੱਪੀ ਗਿੱਲ ਦੀ ਇਹ ਫਿਲਮ ਅਗਲੇ ਸਾਲ 10 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਜੇ ਗੱਲ ਕਰੀਏ ਸਿੱਪੀ ਗਿੱਲ ਦੇ ਕੰਮ ਦੀ ਤਾਂ ਉਹ ਹਾਲ ਹੀ 'ਚ ਪੰਜਾਬੀ ਫਿਲਮ 'ਜੱਦੀ ਸਰਦਾਰ' 'ਚ ਨਜ਼ਰ ਆਏ ਸਨ।


Tags: Sippy GillAnnouncedNext Punjabi MovieMarjaneyInstagramPosterPunjabi Celebrity

Edited By

Sunita

Sunita is News Editor at Jagbani.