ਜਲੰਧਰ(ਬਿਊਰੋ) – ਪੰਜਾਬੀ ਮਿਊਜ਼ਿਕ ਇੰਡਸ਼ਟਰੀ ਵਿਚ ਆਪਣੇ ਨਵੇਂ-ਨਵੇਂ ਤਜ਼ਰਬਿਆਂ ਕਾਰਨ ਚਰਚਾ 'ਚ ਰਹਿੰਦੇ ਗਾਇਕ ਸਿੱਪੀ ਗਿੱਲ ਹੁਣ ਆਪਣੇ ਨਵੇਂ ਗੀਤ 'Tiger Alive' ਕਾਰਨ ਫਿਰ ਚਰਚਾ ਵਿਚ ਹੈ।ਹਾਲ ਹੀ ਵਿਚ ਸਿੱਪੀ ਨੇ ਇਸ ਗਾਣੇ ਦਾ ਨਵਾਂ ਪੋਸਟਰ ਸ਼ੋਸਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ ਵਿਚ ਸਿੱਪੀ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ ।ਸਿੱਪੀ ਗਿੱਲ ਨੇ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ 'New Look ਡੱਮੀਆ ਨਹੀਂ ਰੱਖੀਆਂ ਦਿਖਾਉਣ ਦੇ ਲਈ, ਛੋਟੂ ਅਸੀਂ ਬਦਨਾਮ ਹਾਂ ਚਲਾਉਣ ਦੇ ਲਈ'
ਜ਼ਿਕਰਯੋਗ ਹੈ ਕਿ ਇਸ ਗਾਣੇ ਨੂੰ ਸੁਲੱਖਣ ਚੀਮਾ ਨੇ ਲਿਖਿਆ ਹੈ ਤੇ ਮਿਊਜ਼ਿਕ ਵੈਸਟਰਨ ਪੈਂਡੂ ਨੇ ਤਿਆਰ ਕੀਤਾ ਹੈ। ਵੀਡੀਓ ਬੀਟੂਗੈਧਰ ਨੇ ਬਣਾਈ ਹੈ ।ਸਿੱਪੀ ਗਿੱਲ ਦਾ 'ਟਾਈਗਟ ਅਲਾਈਵ' ਇਸ ਸਾਲ ਦਾ ਪਹਿਲਾ ਗੀਤ ਹੈ ।ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੀ ਸਿੱਪੀ ਗਿੱਲ ਨੇ ਅਜੇ ਰਿਲੀਜ਼ਿੰਗ ਡੇਟ ਅਨਾਊਂਸ ਨਹੀਂ ਕੀਤੀ ।