ਚੰਡੀਗੜ੍ਹ— ਪੰਜਾਬੀ ਗਾਇਕ ਸਿੱਪੀ ਗਿੱਲ ਦੀ ਆਉਣ ਵਾਲੀ ਫਿਲਮ 'ਟਾਈਗਰ' ਦਾ ਬੀਤੇ ਦਿਨੀਂ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਸਿੱਪੀ ਗਿੱਲ ਦਾ ਕਹਿਣਾ ਹੈ ਕਿ ਐਕਸ਼ਨ ਕਰਨਾ ਸੌਖੀ ਗੱਲ ਨਹੀਂ ਹੈ। ਹਾਲ, ਹੀ 'ਚ ਉਹ ਆਪਣੀ ਨਵੀਂ ਪੰਜਾਬੀ ਫਿਲਮ 'ਟਾਈਗਰ' ਦਾ ਪ੍ਰਮੋਸ਼ਨ ਕਰਨ ਲਈ ਚੰਡੀਗੜ੍ਹ ਪਹੁੰਚੇ। ਸਿੱਪੀ ਨੇ ਕਿਹਾ ਕਾਮੇਡੀ ਦਾ ਬਜਾਏ ਐਕਸ਼ਨ ਕਰਨਾ ਸੌਖੀ ਗੱਲ ਨਹੀਂ। ਉਨ੍ਹਾਂ ਨੇ ਦੱਸਿਆ,'' ਇਸ ਫਿਲਮ ਦੀ ਸ਼ੂਟਿੰਗ ਕਰਦੇ ਸਮੇਂ ਮੈਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ। ਲੋਕਾਂ ਨੂੰ ਲੱਗਦਾ ਹੈ ਕਿ ਸਾਰਾ ਕੁਝ ਕੈਮਰਾ ਕਰਦਾ ਹੈ ਪਰ ਅਸਲੀ ਐਕਸ਼ਨ ਕਰਨਾ ਔਖਾ ਹੈ।''
ਸਿੱਪੀ ਹਮੇਸ਼ਾ ਹੀ ਆਪਣੇ ਗੀਤਾਂ 'ਚ ਐਕਸ਼ਨ ਕਰਦੇ ਨਜ਼ਰ ਆਏ ਹਨ ਅਤੇ ਆਪਣੀ ਪਹਿਲੀ ਫਿਲਮ 'ਪੁੱਤ ਜੱਟਾ ਦੇ' 'ਚ ਵੀ ਐਕਸ਼ਨ ਕਰਦੇ ਨਜ਼ਰ ਆਏ। ਸਿੱਪੀ ਮੁਤਾਬਕ ਉਹ ਜਲਦੀ ਹੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ, ''ਇਸ ਤੋਂ ਬਾਅਦ ਮੇਰੀ ਫਿਲਮ 'ਗਦਰੀ ਯੋਧੇ' ਆਉਣ ਵਾਲੀ ਹੈ, ਜੋ ਪੀਰੀਅਡ ਫਿਲਮ ਹੈ। ਇਸ ਤੋਂ ਬਾਅਦ ਮੈਂ ਰੋਮਾਂਟਿਕ ਜਾਂ ਕਾਮੇਡੀ ਫਿਲਮ ਕਰਨਾ ਪਸੰਦ ਕਰਾਂਗਾ।''
ਸਿੱਪੀ ਗਿੱਲ ਆਪਣੇ ਗਾਣੇ 'ਦਸ ਮਿੰਟ', 'ਰੈਡ ਲੀਫ' ਅਤੇ 'ਸਰਦਾਰ' ਤੋਂ ਮਸ਼ਹੂਰ ਹੋਏ ਸਨ। ਉਨ੍ਹਾਂ ਦੀ ਫਿਲਮ 'ਟਾਈਗਰ' 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।