FacebookTwitterg+Mail

ਬੱਚੇ ਦੀਆਂ ਕਿਲਕਾਰੀਆਂ ਗੂਜਣ ਤੋਂ ਬਾਅਦ ਵੀ ਕਿਉਂ ਉਦਾਸ ਨੇ ਸਿੱਪੀ ਗਿੱਲ, ਜਾਣੋ ਵਜ੍ਹਾ

sippy gill share his fan picture on instagram
10 October, 2019 11:24:34 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ਤੇ ਪੰਜਾਬੀ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਸਿੱਪੀ ਗਿੱਲ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਇਸ ਖੁਸ਼ੀਆਂ ਦੀਆਂ ਘੜੀਆਂ 'ਚ ਵੀ ਉਹ ਕਾਫੀ ਦੁੱਖੀ ਹਨ, ਜਿਸ ਦਾ ਕਾਰਨ ਉਨ੍ਹਾਂ ਦੇ 14 ਸਾਲ ਦੇ ਫੈਨ ਦੀ ਮੌਤ ਹੈ। ਦਰਅਸਲ, ਹਾਲ ਹੀ 'ਚ ਸਿੱਪੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਕਾਫੀ ਭਾਵੁਕ ਕੈਪਸ਼ਨ ਵੀ ਦਿੱਤੀ ਹੈ। ਸਿੱਪੀ ਗਿੱਲ ਦਾ ਇਹ ਪ੍ਰਸ਼ੰਸਕ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ। ਸਿੱਪੀ ਗਿੱਲ ਦੇ ਇਸ ਫੈਨ ਨੂੰ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਸੀ। ਕੁਝ ਦਿਨ ਪਹਿਲਾਂ ਹੀ ਸਿੱਪੀ ਗਿੱਲ ਇਕ ਸ਼ੋਅ ਦੌਰਾਨ ਇਸ ਫੈਨ ਨੂੰ ਮਿਲੇ ਸਨ। ਇਸ ਫੈਨ ਦੀ ਤਸਵੀਰ ਸ਼ੇਅਰ ਕਰਦਿਆਂ ਸਿੱਪੀ ਗਿੱਲ ਨੇ ਕੈਪਸ਼ਨ 'ਚ ਲਿਖਿਆ, ''RIP lovenoor Singh Virk ...
Mainu lovenoor show te milia , pata lagga he is my biggest fan kushi hoi but naal hi pata lagga ki oho blood cancer naam di namurad bimari naal lard riha , bhut dukh hoia but ohne jo ous din mere naal stage te enjoy kita bhangra paya mere dil nu hila ta .. waah oa yaara sakday tere dil de 😘😘.hun 1 saal Baad lovenoor es dunia nu chadd k chala gya ..14 saal di umar vich saari dunia nu alwida keh gya ... bhut dukh hoia ..malak aggay ardass a eda na hon dea kro ..dil tutt jaaanda ...rest in peace lovenoor .....।''

Punjabi Bollywood Tadka

ਦੱਸ ਦਈਏ ਕਿ ਸਿੱਪੀ ਗਿੱਲ ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਕਾਫੀ ਭਾਵੁਕ ਲੱਗ ਰਹੇ ਹਨ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਸਿੱਪੀ ਆਪਣੇ ਪ੍ਰਸ਼ੰਸਕਾਂ ਦੇ ਕਿੰਨੇ ਕਰੀਬ ਹਨ। ਸਿੱਪੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਲੱਗਪਗ ਹਰੇਕ ਗੀਤ ਹਿੱਟ ਹੁੰਦਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਫਿਲਮ 'ਜੱਦੀ ਸਰਦਾਰ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ।


Tags: Sippy GillShare Fan PictureDeathInstagramPunjabi Singer

Edited By

Sunita

Sunita is News Editor at Jagbani.