FacebookTwitterg+Mail

'ਸਲੋ ਮੋਸ਼ਨ' 'ਚ ਦਿਸ਼ਾ ਪਟਾਨੀ ਦੀ ਲੁੱਕ ਹੈਲੇਨ ਤੋਂ ਪ੍ਰੇਰਿਤ

slow motion song
02 May, 2019 04:52:47 PM

ਮੁੰਬਈ (ਬਿਊਰੋ) – ਅਲੀ ਅਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਫਿਲਮ 'ਭਾਰਤ' ਦੇ ਗੀਤ 'ਸਲੋ ਮੋਸ਼ਨ' 'ਚ ਸਲਮਾਨ ਖਾਨ ਤੇ ਦਿਸ਼ਾ ਪਟਾਨੀ ਦੀ ਨਜ਼ਰ ਆਈ ਕੈਮਿਸਟਰੀ ਖੂਬ ਸੁੱਰਖੀਆ ਬਟੋਰ ਰਹੀ ਹੈ ।ਦਿਸ਼ਾ ਦੀ ਇਸ ਲੁੱਕ ਨੂੰ ਡਿਜ਼ਾਇਨ ਕਰਨ ਵਾਲੇ ਐਸ਼ਲੇ ਰੈਲਬੋ ਨੇ ਇਸ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਦਿਸ਼ਾ ਦਾ ਲੁੱਕ ਡਿਜ਼ਾਇਨ ਕਰਨ ਦੌਰਾਨ ,60 ਦੇ ਦਹਾਕੇ ਦੀਆ ਅਦਾਕਾਰਾਂ ਜਿਵੇਂ ਨੰਦਾ ਅਤੇ ਆਸ਼ਾ ਪਾਰਿਖ ਦੇ ਨਾਲ-ਨਾਲ ਤੀਜੀ ਮੰਜ਼ਿਲ ਦੇ ਚਾਰਟਬਸਟਰ  ਗੀਤ 'ਓ ਹਸੀਨਾ ਜ਼ੁਲਫੋ ਵਾਲੀ' ਅਤੇ ਹਾਵੜਾ ਤੋਂ 'ਮੇਰਾ ਨਾਮ ਚੁਨ ਚੁਨ' ਵਰਗੇ ਕਲੱਬ ਡਾਂਸਰਾਂ ਦੀ ਛਵੀ ਉਨ੍ਹਾਂ ਦੇ ਦਿਮਾਗ 'ਚ ਸੀ।ਦਿਸ਼ਾ ਦੀ ਇਸ ਲੁੱਕ ਲਈ ਹਾਲੀਵੁੱਡ ਫਿਲਮ 'ਰੁਸੀ ਸਰਕਸ' ਨੂੰ ਵੀ ਧਿਆਨ 'ਚ ਰੱਖਿਆ ਗਿਆ ਹੈ ।ਐਸ਼ਲੇ ਦਾ ਕਹਿਣਾ ਹੈ,''ਅਸੀਂ ਇਸ ਗੀਤ ਲਈ 'ਚ ਹਰ ਇਕ ਚੀਜ਼ 'ਤੇ ਬਰੀਕੀ ਨਾਲ ਕੰਮ ਕੀਤਾ।'' 'ਭਾਰਤ' ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ।ਜੋ ਈਦ ਮੌਕੇ ਰਿਲੀਜ਼ ਹੋਵੇਗੀ ।


Tags: BharatDisha PataniSlow Motion SongSalman KhanBollywood Celebrity News in Punjabiਬਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.