ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸਮਾਇਲੀ ਸੂਰੀ ਨੇ 30 ਅਪ੍ਰੈਲ ਨੂੰ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਬਰਥਡੇ ਸੈਲੀਬ੍ਰੇਸ਼ਨ 'ਚ ਉਸਦਾ ਭਰਾ ਮੋਹਿਤ ਸੂਰੀ ਅਤੇ ਭਤੀਜੀ ਦੇਵੀ ਸ਼ਾਮਿਲ ਹੋਈ। ਨਾਲ ਹੀ ਉਸਦੇ ਗੁਰੂ ਉਦੈ ਦੇਸ਼ਪਾਂਡੇ, ਕੋਰਿਓਗ੍ਰਾਫਰ ਟੈਰੇਂਸ, ਇੰਟਨਰਨੈਸ਼ਨਲ ਪੋਲ ਆਰਟਿਸਟ ਮਿੱਲਾ ਟੇਰੇਨੋ ਅਤੇ ਕਈ ਖਾਸ ਦੋਸਤ ਪਹੁੰਚੇ।
ਸਮਾਇਲੀ ਨੇ 2005 'ਚ ਆਈ ਫਿਲਮ 'ਕਲਯੁੱਗ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਫਿਲਮ ਦਾ ਨਿਰਦੇਸ਼ਨ ਉਸਦੇ ਭਰਾ ਮੋਹਿਤ ਸੂਰੀ ਨੇ ਕੀਤਾ ਸੀ। ਮੋਹਿਤ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਸਮਾਇਲੀ 'ਯੇ ਮੇਰਾ ਇੰਡੀਆ' ਫਿਲਮ 'ਚ ਨਜ਼ਰ ਆਈ, ਜਿਸ 'ਚ ਉਸਦੇ ਨਾਲ ਅਨੁਪਮ ਖੇਰ ਅਤੇ ਸੀਮਾ ਬਿਸ਼ਵਾਸ ਸਨ। ਇਹ ਫਿਲਮ ਕੁਝ ਖਾਸ ਸਫਲ ਨਹੀਂ ਹੋਈ।
ਅਦਾਕਾਰੀ ਤੋਂ ਇਲਾਵਾ ਸਮਾਇਲੀ ਇਕ ਬਿਹਤਰੀਨ ਡਾਂਸਰ ਹੈ। ਉਹ ਕਥਕ ਦੀ ਡਾਂਸ ਟ੍ਰੇਨਰ ਹੈ। ਉਹ ਬਾਲੀਵੁੱਡ ਦੇ ਮਸ਼ਹੂਰ ਕੋਰਿਓਗ੍ਰਾਫਰ ਸ਼ਿਆਮਕ ਡਾਵਰ ਦੇ ਗਰੂਪ ਨਾਲ ਕਰੀਬ 5 ਸਾਲ ਜੁੜੀ ਰਹੀ ਸੀ।