ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਕਲਯੁੱਗ' 'ਚ ਸਲਿਮ ਟ੍ਰਿਮ ਨਜ਼ਰ ਆਉਣ ਵਾਲੀ ਸਮਾਇਲੀ ਸੂਰੀ ਹੁਣ ਬਹੁਤ 'ਚ ਬਦਲ ਗਈ ਹੈ। ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਨ੍ਹਾਂ ਦਾ ਭਾਰ ਕਾਫੀ ਵਧਿਆ ਹੋਇਆ ਨਜ਼ਰ ਆ ਰਿਹਾ ਹੈ। ਅਸਲ 'ਚ ਸਮਾਈਲੀ ਥਾਇਰਡ ਤੇ ਡਿਪਰੈਸ਼ਨ ਨਾਲ ਜੂਝ ਰਹੀ ਹੈ। ਹਾਲਾਂਕਿ ਪੋਲ ਡਾਂਸ ਕਰ ਕੇ ਉਹ ਡਿਪਰੈਸ਼ਨ ਨਾਲ ਲੜ੍ਹ ਵੀ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇਕ ਇੰਟਰਵਿਊ 'ਚ ਗੱਲ ਕਰਦੇ ਹੋਏ ਦੱਸਿਆ ਕਿ ਮੈਂ ਬਚਪਨ ਤੋਂ ਹੀ ਡਾਂਸਰ ਰਹੀ ਹਾਂ।

ਮੈਂ ਖੁਦ ਨੂੰ ਵੱਖਰੇ-ਵੱਖਰੇ ਡਾਂਸ ਫੌਰਮ ਕਰਦੇ ਹੋਏ ਦੇਖਣਾ ਚਾਹੁੰਦੀ ਸੀ। ਮੈਂ ਕਰੀਬ 1 ਸਾਲ ਤੋਂ ਮਹਿਲਾਵਾਂ ਨੂੰ ਉਤਸ਼ਾਹਿਤ ਕਰ ਰਹੀ ਹਾਂ ਕਿ ਉਹ ਆਉਣ ਤੇ ਪੋਲ ਡਾਂਸ ਸਿੱਖਣ, ਜਿਸ ਨਾਲ ਉਨ੍ਹਾਂ ਨੂੰ ਡਿਪਰੈਸ਼ਨ ਵਰਗੀਆਂ ਬੁਰਾਈਆਂ ਨਾਲ ਲੜ੍ਹਣ 'ਚ ਮਦਦ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਪਿਛਲਾ ਸਾਲ ਮੇਰੇ ਲਈ ਬਹੁਤ ਬੁਰਾ ਰਿਹਾ। ਮੈਂ ਆਪਣੇ ਮੰਮੀ-ਪਾਪਾ ਤੇ ਨਾਨੀ ਨੂੰ ਗੁਆ ਦਿੱਤਾ।

ਇਸ ਤੋਂ ਇਲਾਵਾ ਮੇਰੀ ਜ਼ਿੰਦਗੀ 'ਚ ਬਹੁਤ ਕੁਝ ਹੋਇਆ। ਮੈਂ ਖੁਦ ਨੂੰ ਇੱਕਲਾ ਮਹਿਸੂਸ ਕਰ ਰਹੀ ਸੀ, ਜਿਸ ਕਾਰਨ ਮੈਂ ਡਿਪਰੈਸ਼ਨ 'ਚ ਚਲੀ ਗਈ। ਮੈਨੂੰ ਸਮਝ ਹੀ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂ। ਫਿਰ ਮੈਂ ਫੈਸਲਾ ਲਿਆ ਕਿ ਮੈਨੂੰ ਇਸ ਤੋਂ ਬਾਹਰ ਨਿਕਲਣਾ ਪਵੇਗਾ।
ਜ਼ਿਕਰਯੋਗ ਹੈ ਕਿ ਸਮਾਇਲੀ ਨੇ ਸਾਲ 2014 'ਚ ਵਿਨੀਤ ਬੰਗੇਰਾ ਨਾਲ ਵਿਆਹ ਕੀਤਾ ਸੀ।

ਖਬਰਾਂ ਮੁਤਾਬਕ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵੀ ਚੰਗੀ ਨਹੀਂ ਚੱਲ ਰਹੀ ਤੇ ਦੋਵੇਂ ਹੁਣ ਵੱਖਰੇ ਰਹਿ ਰਹੇ ਹਨ। ਜਦੋਂ ਉਨ੍ਹਾਂ ਦੇ ਵਿਆਹ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਕੁਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ। ਸਮਾਇਲੀ ਦੀ ਡੈਬਿਊ ਫਿਲਮ 'ਕਲਯੁੱਗ' ਦਾ ਗੀਤ 'ਜੀਆ ਧੜਕ-ਧੜਕ' ਬਹੁਤ ਮਸ਼ਹੂਰ ਹੋਇਆ ਸੀ।

ਹਾਲਾਂਕਿ ਉਨ੍ਹਾਂ ਦਾ ਫਿਲਮੀ ਕਰੀਅਰ ਕੁਝ ਖਾਸ ਚੱਲ ਨਹੀਂ ਸਕਿਆ। ਮਹੇਸ਼ ਭੱਟ ਤੇ ਮੁਕੇਸ਼ ਭੱਟ, ਸਮਾਇਲੀ ਦੇ ਮਾਮਾ ਹਨ। ਇਮਰਾਨ ਖਾਨ ਉਨ੍ਹਾਂ ਦੇ ਭੈਣ (ਕਜ਼ਨ) ਹਨ। ਸਮਾਇਲੀ ਨੇ ਇਮਰਾਨ ਹਾਸ਼ਮੀ ਦੀ ਫਿਲਮ 'ਕਰੁੱਕ' 'ਚ ਗੈਸਟ ਅਪੀਅਰੈਂਸ ਵੀ ਦਿੱਤਾ ਸੀ। ਉਹ ਫਿਲਮ 'ਜਹਿਰ' 'ਚ ਅਸੀਸਟੈਂਟ ਡੈਇਰੈਕਟਰ ਸੀ।
