FacebookTwitterg+Mail

ਕਦੇ ਹੋਟਲ 'ਚ ਰਿਸੈਪਸ਼ਨ ਦਾ ਕੰਮ ਕਰਦੀ ਸੀ ਇਹ ਅਦਾਕਾਰਾ, ਹੁਣ ਸਿਖਾਉਂਦੀ ਹੈ ਯੋਗਾ

    1/5
29 March, 2017 04:57:06 PM
ਮੁੰਬਈ—ਗੱਲ ਕਰ ਰਹੇ ਹਾਂ ਬੇਹਤਰੀਨ ਅਦਾਕਾਰੀ, ਖੂਬਸੂਰਤ ਮੁਸਕਾਨ ਵਾਲੀ ਅਦਾਕਾਰਾ ਸਮਿਤਾ ਜਯਕਾਰ ਦੀ। ਸਮਿਤਾ ਨੇ 'ਹਮ ਦਿਲ ਦੇ ਚੁੱਕੇ ਸਨਮ' ਅਤੇ 'ਦੇਵਦਾਸ' ਵਰਗੀਆਂ ਸੁਪਰਹਿੱਟ ਫਿਲਮਾਂ ਕੀਤੀਆਂ। ਸਮਿਤਾ ਨੇ ਜ਼ਿਆਦਾਤਰ ਫਿਲਮਾਂ 'ਚ ਮਾਂ ਦਾ ਹੀ ਕਿਰਦਾਰ ਨਿਭਾਇਆ ਹੈ।
ਸਮਿਤਾ ਜਯਕਾਰ ਮੁੰਬਈ 'ਚ ਪੈਦਾ ਹੋਈ ਅਤੇ ਉੱਥੇ ਹੀ ਉਸ ਦਾ ਪਾਲਨ-ਪੋਸ਼ਣ ਕੀਤਾ ਗਿਆ। ਮੁੰਬਈ ਤੋਂ ਗ੍ਰੇਜੂਏਸ਼ਨ ਅਤੇ ਐੱਲ. ਐੱਲ. ਬੀ. ਦੀ ਪੜਾਈ ਪੂਰੀ ਕੀਤੀ, ਪਰ ਸਮਿਤਾ ਏਅਰ ਹੋਸਟੇਸ ਬਣਨਾ ਚਾਹੁੰਦੀ ਸੀ। ਉਨ੍ਹਾਂ ਦਾ ਉਹ ਹੀ ਸ਼ੌਕ ਉਨ੍ਹਾਂ ਨੂੰ ਮੁੰਬਈ ਦੇ ਤਾਜ ਹੋਟਲ 'ਚ ਲੈ ਗਿਆ।
ਤਾਜ ਹੋਟਲ 'ਚ ਸਮਿਤਾ ਨੇ ਰਿਸੈਪਸ਼ਨਿਸਟ ਦੀ ਨੌਕਰੀ ਕੀਤੀ। 1975 ਤੋਂ 1976 ਤੱਕ ਉਨ੍ਹਾਂ ਨੇ ਨੌਕਰੀ ਕੀਤੀ। ਉੱਥੇ ਹੀ ਕੰਮ ਦੌਰਾਨ ਇਕ ਨਿਰਦੇਸ਼ਕ ਨੇ ਉਨ੍ਹਾਂ ਨੂੰ ਫਿਲਮ ਆਫਰ ਕੀਤੀ ਅਤੇ ਫਿਰ ਉਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਸਮਿਤਾ ਨੇ ਆਪਣੇ ਫਿਲਮੀ ਕੈਰੀਅਰ ਸਾਲ 1995 'ਚ ਫਿਲਮ 'ਦਿਲ ਕਾ ਡਾਕਟਰ' ਨਾਲ ਕੀਤੀ ਸੀ। ਇਸ ਤੋਂ ਬਾਅਦ ਸਮਿਤਾ ਨੇ 'ਪਰਦੇਸ', 'ਸਰਫਰੋਸ਼', 'ਹਮ ਦਿਲ ਦੇ ਚੁੱਕੇ ਸਨਮ', 'ਅਜਬ ਪ੍ਰੇਮ ਕੀ ਗਜ਼ਬ ਕਹਾਣੀ' ਅਤੇ 2016 'ਚ ਆਈ 'ਅਕੀਰਾ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ।
ਸਮਿਤਾ ਨੇ ਫਿਲਮਾਂ ਤੋਂ ਇਲਾਵਾ ਕਈ ਟੀ. ਵੀ. ਸ਼ੋਅਜ਼ 'ਚ ਵੀ ਕੰਮ ਕੀਤਾ। ਉਨ੍ਹਾਂ ਨੇ ਮਸ਼ਹੂਰ ਟੀ. ਵੀ. ਸ਼ੋਅ 'ਘਰ ਆਜਾ ਪਰਦੇਸੀ', 'ਯਹਾਂ ਮੇ ਘਰ-ਘਰ ਖੇਲੀ' ਅਤੇ 'ਨੂਰਜਾਂਹ' 'ਚ ਕੰਮ ਕੀਤਾ। ਹੁਣ ਸਮਿਤਾ ਫਿਲਮਾਂ 'ਚ ਜ਼ਿਆਦਾ ਨਜ਼ਰ ਨਹੀਂ ਆ ਰਹੀ। ਉਹ ਫਿਲਹਾਲ ਯੋਗਾ 'ਤੇ ਧਿਆਨ ਦੇ ਰਹੀ ਹੈ। ਉਹ ਡਿਪਰੈਸ਼ਨ 'ਚ ਰਹਿਣ ਵਾਲਿਆ ਨੂੰ ਮੇਡੀਟੇਸ਼ਨ ਸਿਖਾਉਂਦੀ ਹੈ। ਸਮਿਤਾ ਨੇ ਮਸ਼ਹੂਰ ਲਾਇਰ ਮੋਹਨ ਜਯਕਾਰ ਨਾਲ ਵਿਆਹ ਕੀਤਾ।

Tags: Smita JaykarReceptionHum Dil De Chuke Sanammeditationਸਮਿਤਾ ਜਯਕਾਰਹਮ ਦਿਲ ਦੇ ਚੁੱਕੇ ਸਨਮ ਰਿਸੈਪਸ਼ਨਮੇਡੀਟੇਸ਼ਨ