FacebookTwitterg+Mail

ਫਿਲਮੀ ਪਰਦੇ 'ਤੇ ਸਹਿਜ ਅਤੇ ਗੰਭੀਰ ਦਿਸਣ ਵਾਲੀ ਸਮਿਤਾ ਪਾਟਿਲ ਅਸਲ ਜ਼ਿੰਦਗੀ 'ਚ ਸੀ ਬੇਹੱਦ ਸ਼ਰਾਰਤੀ

smita patil death anniversary
13 December, 2019 10:25:15 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਰਹੂਮ ਅਭਿਨੇਤਰੀ ਸਮਿਤਾ ਪਾਟਿਲ ਦਾ ਫਿਲਮੀ ਸਫਰ ਭਾਵੇ 10 ਸਾਲ ਦਾ ਰਿਹਾ ਹੋਵੇ ਪਰ ਉਨ੍ਹਾਂ ਦਾ ਕੰਮ ਹੀ ਅਜਿਹਾ ਸੀ ਕਿ ਅੱਜ ਵੀ ਦੁਨੀਆ ਉਨ੍ਹਾਂ ਦੀ ਐਕਟਿੰਗ ਨੂੰ ਯਾਦ ਕਰਦੀ ਹੈ। ਉਹ ਨਾ-ਸਿਰਫ ਫਿਲਮਾਂ ਸਗੋਂ ਰਾਜ ਬੱਬਰ ਨਾਲ ਆਪਣੇ ਸੰਬੰਧਾਂ ਕਾਰਨ ਵੀ ਚਰਚਾ 'ਚ ਰਹੀ। ਮੌਤ ਤੋਂ ਬਾਅਦ ਵੀ ਉਨ੍ਹਾਂ ਨੇ ਕਾਫੀ ਚਰਚਾ ਬਟੋਰੀ। ਸਿਰਫ 31 ਸਾਲ ਦੀ ਉਮਰ 'ਚ ਉਨ੍ਹਾਂ ਦੀ ਅਚਾਨਕ ਮੌਤ ਅੱਜ ਵੀ ਰਹੱਸਮਈ ਹੈ। ਆਪਣੇ ਮਜ਼ਬੂਤ ਅਭਿਨੈ ਨਾਲ ਪਛਾਣ ਬਣਾਉਣ ਵਾਲੀ ਸਮਿਤਾ ਪਾਟਿਲ ਦਾ ਜਨਮ 17 ਅਕਤੂਬਰ 1955 'ਚ ਹੋਇਆ ਸੀ।ਉਨ੍ਹਾਂ ਦਾ ਨਾਂ ਸਮਿਤਾ ਰੱਖੇ ਜਾਣ ਦੇ ਪਿੱਛੇ ਵੀ ਇਕ ਦਿਲਚਸਪ ਕਹਾਣੀ ਹੈ।
Punjabi Bollywood Tadka
ਅਸਲ 'ਚ ਜਨਮ ਦੇ ਸਮੇਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਦੇਖ ਕੇ ਉਨ੍ਹਾਂ ਦੀ ਮਾਂ ਵਿੱਦਿਆ ਤਾਈ ਪਾਟਿਲ ਨੇ ਉਨ੍ਹਾਂ ਦਾ ਨਾਂ ਸਮਿਤਾ ਰੱਖ ਦਿੱਤਾ। ਇਹ ਮੁਸਕਾਨ ਅੱਗੇ ਚੱਲ ਕੇ ਵੀ ਉਨ੍ਹਾਂ ਦੀ ਸਖਸ਼ੀਅਤ ਦੀ ਸਭ ਤੋਂ ਆਕਰਸ਼ਿਤ ਪਹਿਲੂ ਬਣੀ। ਸਮਿਤਾ ਆਪਣੇ ਗੰਭੀਰ ਅਭਿਨੈ ਲਈ ਜਾਣੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਫਿਲਮੀ ਪਰਦੇ 'ਤੇ ਸਹਿਜ ਅਤੇ ਗੰਭੀਰ ਦਿਸਣ ਵਾਲੀ ਸਮਿਤਾ ਪਾਟਿਲ ਅਸਲ ਜ਼ਿੰਦਗੀ 'ਚ ਬਹੁਤ ਸ਼ਰਾਰਤੀ ਸੀ।
Punjabi Bollywood Tadka
ਸਮਿਤਾ ਪਾਟਿਲ ਦੀ ਜੀਵਨੀ ਲਿਖਣ ਵਾਲੀ ਮੈਥਿਲੀ ਰਾਓ ਕਹਿੰਦੀ ਹੈ, ''ਸਮਿਤਾ ਨੂੰ ਵਾਇਰਲ ਇਨਫੈਕਸ਼ਨ ਦੀ ਵਜ੍ਹਾ ਕਰਕੇ ਬ੍ਰੇਨ ਇਨਫੈਕਸ਼ਨ ਹੋਇਆ ਸੀ। ਪ੍ਰਤੀਕ ਦੇ ਪੈਦਾ ਹੋਣ ਤੋਂ ਬਾਅਦ ਉਹ ਘਰ ਆ ਗਈ ਸੀ। ਪ੍ਰਤੀਕ ਕਰਕੇ ਉਹ ਹਸਪਤਾਲ ਜਾਣ ਲਈ ਤਿਆਰ ਨਹੀਂ ਹੁੰਦੀ ਸੀ। ਉਹ ਕਹਿੰਦੀ ਸੀ ਕਿ ਉਹ ਆਪਣੇ ਬੇਟੇ ਨੂੰ ਛੱਡ ਕੇ ਹਸਪਤਾਲ ਨਹੀਂ ਜਾਵੇਗੀ।
Punjabi Bollywood Tadka
ਜਦੋਂ ਇਹ ਇਨਫੈਕਸ਼ਨ ਬਹੁਤ ਵੱਧ ਗਿਆ ਤਾਂ ਉਨ੍ਹਾਂ ਨੂੰ ਜਸਲੋਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਸਾਰੇ ਅੰਗ ਇਕ ਤੋਂ ਬਾਅਦ ਇਕ ਫੇਲ ਹੁੰਦੇ ਗਏ।'' ਜ਼ਿੰਦਗੀ ਦੇ ਆਖਰੀ ਦਿਨਾਂ 'ਚ ਸਮਿਤਾ ਦਾ ਰਾਜ ਬੱਬਰ ਨਾਲ ਰਿਸ਼ਤਾ ਵੀ ਸਹਿਜ ਨਾ ਰਿਹਾ। ਸਮਿਤਾ ਪਾਟਿਲ ਦੀ ਇਕ ਆਖਰੀ ਇੱਛਾ ਸੀ। ਉਨ੍ਹਾਂ ਦੇ ਮੇਕਅੱਪ ਆਰਟਿਸਟ ਦੀਪਕ ਸਾਵੰਤ ਦੱਸਦੇ ਹਨ, ''ਸਮਿਤਾ ਕਹਿੰਦੀ ਹੁੰਦੀ ਸੀ ਕਿ ਦੀਪਕ ਜਦੋਂ ਮੈਂ ਮਰ ਜਾਵਾਂਗੀ ਤਾਂ ਮੈਨੂੰ ਸੁਹਾਗਣ ਵਾਂਗ ਤਿਆਰ ਕਰਨਾ।''
Punjabi Bollywood Tadka
ਦੀਪਕ ਨੇ ਅੱਗੇ ਕਿਹਾ ਕਿ ਇਕ ਵਾਰ ਉਨ੍ਹਾਂ ਨੇ ਰਾਜ ਕੁਮਾਰ ਨੂੰ ਇਕ ਫਿਲਮ 'ਚ ਲੇਟ ਕੇ ਮੇਕਅੱਪ ਕਰਾਉਂਦੇ ਹੋਏ ਦੇਖਿਆ ਅਤੇ ਮੈਨੂੰ ਕਹਿਣ ਲੱਗੇ ਕਿ ਦੀਪਕ ਮੇਰਾ ਵੀ ਇਸੇ ਤਰ੍ਹਾਂ ਮੇਕਅੱਪ ਕਰੋ ਅਤੇ ਮੈਂ ਕਿਹਾ ਕਿ ਮੈਡਮ ਮੇਰੇ ਤੋਂ ਅਜਿਹਾ ਨਹੀਂ ਹੋਵੇਗਾ। ਅਜਿਹਾ ਲੱਗੇਗਾ ਜਿਵੇਂ ਮੈਂ ਕਿਸੇ ਮੁਰਦੇ ਦਾ ਮੇਕਅੱਪ ਕਰ ਰਿਹਾ ਹਾਂ।'' ਇਹ ਬਹੁਤ ਦੁਖਦਾਈ ਘਟਨਾ ਹੈ ਕਿ ਇਕ ਦਿਨ ਮੈਂ ਉਨ੍ਹਾਂ ਦਾ ਅਜਿਹਾ ਹੀ ਮੇਕਅੱਪ ਕੀਤਾ।
Punjabi Bollywood Tadka

ਸ਼ਾਇਦ ਹੀ ਦੁਨੀਆ 'ਚ ਅਜਿਹਾ ਕੋਈ ਮੇਕਅੱਪ ਆਰਟਿਸਟ ਹੋਵੇਗਾ, ਜਿਸ ਨੇ ਇਸ ਤਰ੍ਹਾਂ ਦਾ ਮੇਕਅੱਪ ਕੀਤਾ ਹੋਵੇ।'' ਮਰਨ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਮੁਤਾਬਕ ਸਮਿਤਾ ਦੀ ਲਾਸ਼ ਦੀ ਸੁਹਾਗਣ ਵਾਂਗ ਮੇਕਅੱਪ ਕੀਤਾ ਗਿਆ।


Tags: Smita PatilDeath AnniversaryArthBhumikaAakhir KyonMirch Masala

About The Author

manju bala

manju bala is content editor at Punjab Kesari