FacebookTwitterg+Mail

ਜਦੋਂ ਜਾਨਹਵੀ ਨੇ ਸਮ੍ਰਿਤੀ ਈਰਾਨੀ ਨੂੰ ਆਖ ਦਿੱਤਾ 'ਆਂਟੀ', ਵੀਡੀਓ

smriti irani  janhvi kapoor
29 December, 2018 01:09:47 PM

ਮੁੰਬਈ (ਬਿਊਰੋ) : 'ਧੜਕ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨਹਵੀ ਕਪੂਰ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ। ਕਦੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਕਦੇ ਪ੍ਰੋਜੈਕਟਸ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਜਾਨਹਵੀ ਕਪੂਰ ਦੀ ਇਕ ਪਛਾਣ ਹੋਰ ਹੈ ਕਿ ਉਹ ਸਵਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਧੀ ਹੈ, ਜਿਸ ਕਰਨ ਉਸ ਨੂੰ ਸਾਰੇ ਕਲਾਕਾਰ ਜਾਣਦੇ ਹਨ। ਹਾਲ ਹੀ 'ਚ ਜਾਨਹਵੀ ਕਪੂਰ ਦੀ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨਾਲ ਮੁਲਾਕਾਤ ਹੋਈ ਸੀ, ਜਿਸ ਦੀ ਵੀਡੀਓ ਸਮ੍ਰਿਤੀ ਈਰਾਨੀ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀ ਹੈ। 


ਦੱਸ ਦਈਏ, ਦੋਵਾਂ ਦੀ ਮੁਲਾਕਾਤ ਏਅਰਪੋਰਟ 'ਤੇ ਹੋਈ ਸੀ, ਜਿੱਥੇ ਦੋਵਾਂ ਨੇ ਇਕ-ਦੂਜੇ ਨਾਲ ਕਾਫੀ ਦੇਰ ਤੱਕ ਗੱਲਾਂ ਕੀਤੀਆਂ ਪਰ ਗੱਲਬਾਤ ਦੌਰਾਨ ਜਾਨਹਵੀ ਨੇ ਕੇਂਦਰੀ ਮੰਤਰੀ ਨੂੰ 'ਆਂਟੀ' ਕਹਿ ਕਿ ਸੰਬੋਧਨ ਕੀਤਾ ਅਤੇ ਨਾਲ ਹੀ ਮਾਫੀ ਮੰਗ ਲਈ ਸੀ। ਹਾਲਾਂਕਿ ਸਮ੍ਰਿਤੀ ਈਰਾਨੀ ਨੇ ਕਿਹਾ, ''ਕੋਈ ਗੱਲ ਨਹੀਂ ਬੇਟਾ...।'' ਇਸ ਮੁਲਾਕਾਤ ਬਾਰੇ ਸਮ੍ਰਿਤੀ ਈਰਾਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਦੱਸਿਆ ਹੈ ਕਿ ਮੈਨੂੰ ਜਾਨਹਵੀ ਕਪੂਰ ਦਾ ਇਹ ਅੰਦਾਜ਼ ਪਸੰਦ ਆਇਆ ਅਤੇ ਨਾਲ ਹੀ ਉਨ੍ਹਾਂ ਨੇ ਮਜ਼ਾਕੀਆਂ ਅੰਦਾਜ਼ 'ਚ ''#ਆਂਟੀ ਕਿਸ ਕੋ ਬੋਲਾ'' ਵੀ ਲਿਖਿਆ ਹੈ।

Punjabi Bollywood Tadka


Tags: Smriti Irani Janhvi Kapoor Calling Aunty Funny Post Instagram Video Bollywood Celebrity

Edited By

Sunita

Sunita is News Editor at Jagbani.