ਮੁੰਬਈ (ਬਿਊਰੋ)— ਟੀ. ਵੀ. ਨਿਰਮਾਤਾ ਏਕਤਾ ਕਪੂਰ ਨੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੂੰ ਆਪਣੀ ਨਵੀਂ ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਲਈ ਚੁਣਿਆ। ਇਸ ਲਈ ਸਮ੍ਰਿਤੀ ਗੁਰੂਗ੍ਰਾਮ ਆਪਣੇ ਪੁਰਾਣੇ ਘਰ ਪਹੁੰਚੀ। ਉੱਥੇ ਉਸ ਨੇ ਕੁਝ ਅਜਿਹਾ ਦੇਖਿਆ ਕਿ ਉਸ ਦੀਆਂ ਅੱਖਾਂ 'ਚ ਹੰਝੂ ਨਿਕਲ ਗਏ। ਹਾਲਾਂਕਿ ਇਹ ਹੰਝੂ ਖੁਸ਼ੀ ਦੀ ਬਜਾਏ ਦੁਖ ਦੇ ਸਨ। ਤੁਸਲੀ ਦੇ ਕਿਰਦਾਰ ਨਾਲ ਹਰ ਘਰ 'ਚ ਆਪਣੀ ਜਗ੍ਹਾ ਬਣਾਉਣ ਵਾਲੀ ਕੇਂਦਰੀ ਮੰਤਰੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕਿਰਾਏ ਦੇ ਘਰ 'ਚ ਬਤੀਤ ਕੀਤਾ ਸੀ।
ਆਪਣੇ ਇਸ ਘਰ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਉਹ ਗੁਰੂਗ੍ਰਾਮ ਆਪਣੇ ਬਚਪਨ ਵਾਲੇ ਘਰ ਪਹੁੰਚੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਮ੍ਰਿਤੀ ਸੋਸਾਇਟੀ ਦੇ ਅੰਦਰ ਜਾਂਦੀ ਹੈ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੀ ਹੈ। ਉਹ ਇਹ ਸਭ ਦੇਖ ਭਾਵੁਕ ਹੋ ਹੁੰਦੀ ਹੈ ਕਿ ਉਸ ਦਾ ਪੁਰਾਣਾ ਘਰ ਹੁਣ ਵਰਕਸ਼ਾਪ 'ਚ ਤਬਦੀਲ ਹੋ ਗਿਆ ਹੈ। ਉਨ੍ਹਾਂ ਦੀ ਇਹ ਵੀਡੀਓ ਏਕਤਾ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਚ ਇਕ ਪਰਿਵਾਰ ਨੂੰ ਦਿਖਾਇਆ ਗਿਆ ਹੈ ਜੋ ਆਪਣਾ ਘਰ ਅਤੇ ਸੋਸਾਇਟੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਇਸ ਦੀ ਪ੍ਰਮੋਸ਼ਨ ਲਈ ਹੀ ਸੈਲੀਬ੍ਰਿਟੀ ਆਪਣੇ ਘਰ ਨਾਲ ਜੁੜੇ ਤਜ਼ਰਬੇ ਨੂੰ ਸ਼ੇਅਰ ਕਰ ਰਹੇ ਹਨ। ਏਕਤਾ ਕਪੂਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਘਰ ਸਿਰਫ 4 ਦੀਵਾਰਾਂ ਨਾਲ ਨਹੀਂ ਬਣਿਆ ਹੁੰਦਾ, ਬਲਕਿ ਪਰਿਵਾਰ ਦਾ ਪਿਆਰ ਉਸ ਨੂੰ ਘਰ ਬਣਾਉਂਦਾ ਹੈ। ਸਮ੍ਰਿਤੀ ਈਰਾਨੀ ਦੀ ਭਾਵਨਾਤਮਕ ਯਾਤਰਾ ਦੇਖੋ ਜਦੋਂ ਉਹ ਆਪਣੇ ਬਚਪਨ ਦੇ ਘਰ ਨੂੰ ਦੇਖਣ ਪਹੁੰਚਦੀ ਹੈ। ਆਪਣੇ ਘਰ ਦੀ ਕਹਾਣੀ ਨੂੰ ਉਨ੍ਹਾਂ ALT ਬਾਲਾਜੀ ਨਾਲ ਸ਼ੇਅਰ ਕੀਤਾ ਹੈ''।