ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਹੀਰੋਇਨ ਅਤੇ ਐਸ਼ਵਰਿਆ ਰਾਏ ਵਰਗੀ ਦਿਖਾਈ ਦੇਣ ਵਾਲੀ ਸਨੇਹਾ ਉਲਾਲ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਫਿਲਮੀ ਕਰੀਅਰ ਫਲਾਪ ਹੋਣ ਤੋਂ ਬਾਅਦ ਉਹ ਛੋਟੇ ਪਰਦੇ 'ਤੇ ਦਿਖਾਈ ਦੇਣ ਵਾਲੀ ਹੈ। ਰਸ਼ਮੀ ਸ਼ਰਮਾ ਪ੍ਰੋਡਕਸ਼ਨ ਦੇ ਆਉਣ ਵਾਲੇ ਸ਼ੋਅ 'ਚ ਉਹ ਸੈਕਸ ਵਰਕਰ ਦੇ ਰੂਪ 'ਚ ਨਜ਼ਰ ਆ ਸਕਦੀ ਹੈ।
ਸੂਤਰਾਂ ਮੁਤਾਬਕ ਨਿਰਮਾਤਾ ਰਸ਼ਮੀ ਸ਼ਰਮਾ ਸ਼ੋਅ ਲਈ ਨਵੇਂ ਚਿਹਰੇ ਦੀ ਭਾਲ 'ਚ ਹਨ। ਇਨ੍ਹੀਂ ਦਿਨੀਂ ਮੇਨ ਲੀਡ ਲਈ ਆਡੀਸ਼ਨ ਚੱਲ ਰਹੇ ਹਨ ਜਿਸ 'ਚ ਸਨੇਹਾ ਉਲਾਲ ਦਾ ਨਾਂ ਲਿਸਟ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਅਜਿਹੀ ਖਬਰ ਹੈ ਕਿ ਇਸ ਕਿਰਦਾਰ ਨੂੰ ਰਤੀ ਪਾਂਡੇ ਅਤੇ ਨੇਹਾ ਪੇਂਡਸੇ ਚਰਚਾ ਕਰਨਾ ਚਾਹੁੰਦੇ ਹਨ।
ਨਵੇਂ ਸ਼ੋਅ 'ਤਵਾਇਕ' ਲਈ ਰਸ਼ਮੀ ਦੀ ਪਹਿਲੀ ਪਸੰਦ ਸਨੇਹਾ ਉਲਾਸ ਹੀ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਜਲਦ ਹੀ ਸਲਮਾਨ ਖਾਨ ਦੀ ਇਹ ਹੀਰੋਇਨ ਟੀ. ਵੀ. 'ਤੇ ਨਵੇਂ ਅਤੇ ਦਮਦਾਰ ਅੰਦਾਜ਼ 'ਚ ਨਜ਼ਰ ਆਵੇਗੀ। ਛੋਟੇ ਪਰਦੇ 'ਤੇ ਇਹ ਸ਼ੋਅ ਹੁਣ ਤੱਕ ਦਾ ਸਭ ਤੋਂ ਬੋਲਡ ਸ਼ੋਅ ਹੋਵੇਗਾ ਜੋ ਪੂਰੀ ਤਰ੍ਹਾਂ ਨਾਲ ਮਹਿਲਾ ਪ੍ਰਧਾਨ ਹੋਵੇਗਾ। ਇਸ 'ਚ ਨਾਰੀ ਦੇ ਜ਼ਬਰਦਸਤ ਰੂਪ ਨੂੰ ਦਿਖਾਇਆ ਜਾਵੇਗਾ।