FacebookTwitterg+Mail

'ਸ਼ੇਰ-ਏ-ਪੰਜਾਬ' ਦੀ ਰਾਜ ਕੌਰ ਨੂੰ ਫੋਨ ਦੀ ਘੰਟੀ ਵੱਜਣ 'ਤੇ ਆਖਿਰ ਕਿਉਂ ਪਿਆ ਜੁਰਮਾਨਾ, ਜਾਣੋ ਪੂਰਾ ਸੱਚ

sneha wagh pays fine on sher e punjab maharaja ranjit singh sets
10 June, 2017 09:01:56 AM

ਨਵੀਂ ਦਿੱਲੀ— ਲੜੀਵਾਰ 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ 'ਚ 'ਰਾਜ ਕੌਰ' ਦੀ ਭੂਮਿਕਾ ਨਿਭਾ ਰਹੀ ਅਦਾਕਾਰਾ ਸਨੇਹਾ ਵਾਘ ਨੇ ਕਿਹਾ ਕਿ ਲੜੀਵਾਰ ਦੀ ਸ਼ੂਟਿੰਗ ਦੌਰਾਨ ਅਚਾਨਕ ਫੋਨ ਦੀ ਘੰਟੀ ਵੱਜਣ ਕਰ ਕੇ ਪੂਰੀ ਟੀਮ ਨੂੰ ਆਈਸਕ੍ਰੀਮ ਖੁਆਉਣੀ ਪਈ। ਸੂਤਰ ਨੇ ਕਿਹਾ ਕਿ ਨਿਰਮਾਤਾਵਾਂ ਨੇ ਸੈੱਟ 'ਤੇ ਨਿਯਮ ਬਣਾਇਆ ਹੋਇਆ ਹੈ ਕਿ ਕਿਸੇ ਦੇ ਫੋਨ ਦੀ ਘੰਟੀ ਨਾ ਵੱਜੇ, ਤਾਂ ਕਿ ਸ਼ੂਟਿੰਗ ਸਹੀ ਤਰੀਕੇ ਨਾਲ ਚੱਲ ਸਕੇ।

Punjabi Bollywood Tadka
ਸੂਤਰ ਨੇ ਦੱਸਿਆ ਕਿ ਫੋਨ ਕਿਸੇ ਦਾ ਵੀ ਹੋਵੇ, ਭਾਵੇਂ ਨਿਰਮਾਤਾ, ਨਿਰਦੇਸ਼ਕ, ਅਦਾਕਾਰ ਅਤੇ ਟੀਮ ਦੇ ਕਿਸੇ ਵੀ ਮੈਂਬਰ ਦਾ, ਜੇ ਇਸ ਦੀ ਘੰਟੀ ਵੱਜੇ ਤਾਂ ਜੁਰਮਾਨੇ ਦੇ ਰੂਪ 'ਚ 500 ਰੁਪਏ ਦੇਣੇ ਹੁੰਦੇ ਹਨ। ਇਸ ਸ਼ੋਅ 'ਚ ਕੰਮ ਕਰ ਰਹੀ ਸਨੇਹਾ ਨੂੰ ਵੀ ਅਜਿਹਾ ਕਰਨਾ ਪਿਆ। ਉਸ ਨੇ ਕਿਹਾ ਕਿ ਜੁਰਮਾਨੇ 'ਚ ਮੈਨੂੰ 500 ਰੁਪਏ ਦੇਣੇ ਪੈਣੇ ਸਨ ਪਰ ਮੈਂ ਪੂਰੀ ਯੂਨਿਟ ਨੂੰ ਆਈਕ੍ਰੀਮ ਖੁਆਉਣ ਦਾ ਵਾਅਦਾ ਕੀਤਾ।


Tags: Sher E Punjab Maharaja Ranjit SinghSneha Wagh500 PenaltyMobile Phonesਮਹਾਰਾਜਾ ਰਣਜੀਤ ਸਿੰਘਸ਼ੇਰ ਏ ਪੰਜਾਬਸਨੇਹਾ ਵਾਘ