FacebookTwitterg+Mail

ਜਸਟਿਨ ਬੀਬਰ ਦੀ ਸਾਬਕਾ ਪ੍ਰੇਮਿਕਾ ਨੇ ਕੀਤੀ ਇੰਨੀ ਮਹਿੰਗੀ ਡੀਲ

so expensive deal was a ex girlfriend of justin bieber
16 December, 2016 04:02:00 PM
ਲੰਡਨ— ਹਾਲੀਵੁੱਡ ਗਾਇਕਾ ਸੇਲੇਨਾ ਗੋਮੇਜ ਅਕਸਰ ਆਪਣੇ ਬੋਲਡ ਸਟੇਟਮੈਂਟ ਕਾਰਨ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਵਾਰ ਮਾਮਲਾ ਥੋੜਾ ਵੱਖ ਹੈ। ਸੁਣਨ 'ਚ ਆਇਆ ਹੈ ਕਿ ਸੇਲੇਨਾ ਨੇ ਇਕ ਕੋਚ ਨਾਲ ਡੀਲ ਕੀਤੀ ਹੈ, ਜਿਸ ਕੀਮਤ 10 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਸ ਦੇ ਅੰਤਰਗਤ ਸੇਲੇਨਾ ਕੋਚ ਦੇ ਨਾਲ ਮਿਲ ਕੇ ਆਪਣੀ ਖੁਦ ਦੀ ਡਿਜ਼ਾਈਨ ਲਾਈਨ 'ਤੇ ਕੰਮ ਕਰੇਗੀ।
ਸੂਤਰਾਂ ਮੁਤਾਬਕ ਸੇਲੇਨਾ ਵੀ ਇਸ ਵਾਰ ਲਕਜਰੀ ਅਸੈਸਰੀਜ਼ ਬ੍ਰਾਂਡ ਦਾ ਚਿਹਰਾ ਬਣੇਗੀ। ਗੋਮੇਜ ਹੀ ਇਸ ਵਿਗਿਆਪਨ 'ਚ ਨਜ਼ਰ ਆਵੇਗੀ। ਇਸ ਸਾਲ ਦੀ ਸ਼ੁਰੂਆਤ 'ਚ ਗੋਮੇਜ ਦਾ ਨਾਂ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਮਸ਼ਹੂਰ ਸੈਲੀਬ੍ਰਿਟੀ ਦੇ ਤੌਰ 'ਤੇ ਸਾਹਮਣੇ ਆਇਆ ਸੀ। ਸੇਲੇਨਾ ਗੋਮੇਜ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਚਾਹੁੰਣ ਵਾਲਿਆ ਦੀ ਸੰਖਿਆ 104 ਮਿਲੀਅਨ ਹੈ। ਸੇਲੇਨਾ ਅਤੇ ਜਸਟਿਨ ਬੀਬਰ ਲੰਬੇ ਸਮੇਂ ਤੱਕ ਰਿਸ਼ਤੇ 'ਚ ਰਹੇ ਹਨ। ਇਕ ਸਮੇਂ ਤੋਂ ਬਾਅਦ ਦੋਵੇਂ ਸਿਤਾਰਿਆਂ ਨੇ ਆਪਣੇ-ਆਪਣੇ ਰਾਸਤੇ ਵੱਖ ਕਰ ਲਏ ਸੀ।

Tags: ਸੇਲੇਨਾ ਗੋਮੇਜਜਸਟਿਨ ਬੀਬਰਮਹਿੰਗੀ ਡੀਲSelena Gomez Justin Bieber expensive Deal