FacebookTwitterg+Mail

ਨੋਟਬੰਦੀ ਦੇ ਬਾਅਦ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਪਾਓਗੇ

17 November, 2016 04:24:30 PM
ਨਵੀਂ ਦਿੱਲੀ- ਇਕ ਪਾਸੇ ਜਿੱਥੇ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਲੋਕ ਪਰੇਸ਼ਾਨ ਹਨ, ਉੱਥੇ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਨੋਟਬੰਦੀ ਨੂੰ ਲੈ ਕੇ ਇਕ ਫਨੀ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਫਨੀ ਵੀਡੀਓ ਹਾਲ ਹੀ 'ਚ ਬਾਕਸ ਆਫਿਸ 'ਤੇ ਰਿਲੀਜ਼ ਹੋਈ ਫਿਲਮ 'ਏ ਦਿਲ ਹੈ ਮੁਸ਼ਕਿਲ' ਦੀ ਫੁਟੇਜ 'ਤੇ ਬਣਾਇਆ ਗਿਆ ਹੈ। ਇਸ ਵੀਡੀਓ ਨੂੰ ਸ਼ਾਨਦਾਰ ਫਿਲਮਾਇਆ ਗਿਆ ਹੈ। ਇਸ ਵੀਡੀਓ 'ਚ ਲੋਕਾਂ ਨੂੰ ਨੋਟ ਐਕਸਚੇਂਜ ਕਰਾਉਣ 'ਚ ਆ ਰਹੀ ਮੁਸ਼ਕਿਲ ਦੀ ਗੱਲ ਕੀਤੀ ਗਈ ਹੈ। ਵੀਡੀਓ 'ਚ ਅਨੁਸ਼ਕਾ ਨੂੰ ਇਕ ਹਜ਼ਾਰ ਦੇ ਨੋਟ ਅਤੇ ਐਸ਼ਵਰਿਆ ਨੂੰ 2 ਹਜ਼ਾਰ ਦੇ ਨੋਟ ਦੇ ਰੂਪ 'ਚ ਦਿਖਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ 'ਏ ਦਿਲ ਹੈ ਮੁਸ਼ਕਿਲ' ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਤੋਂ ਪਹਿਲੇ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ। ਸੋਸ਼ਲ ਮੀਡੀਆ 'ਤੇ ਨੋਟਬੰਦੀ ਦੇ ਫੈਸਲੇ ਦੇ ਬਾਅਦ ਤੋਂ ਹੀ ਜੋਕਸ ਵੀ ਵਾਇਰਲ ਹੋ ਰਹੇ ਹਨ। ਹੁਣ ਇਸ ਫਨੀ ਵੀਡੀਓ ਦਾ ਵਾਇਰਲ ਹੋਣਾ ਲੋਕਾਂ ਦੀ ਪਰੇਸ਼ਾਨੀ ਭਲੇ ਹੀ ਘੱਟ ਨਾ ਕਰ ਪਾਵੇ ਪਰ ਉਨ੍ਹਾਂ ਨੂੰ ਹੱਸਣ ਦਾ ਮੌਕਾ ਤਾਂ ਦਿੰਦਾ ਹੀ ਹੈ।

Tags: ਸੋਸ਼ਲ ਮੀਡੀਆ ਫਨੀ ਵੀਡੀਓ ਨੋਟਬੰਦੀSocial media funny videoae dil hai mushkilਏ ਦਿਲ ਹੈ ਮੁਸ਼ਕਿਲ

About The Author

Anuradha Sharma

Anuradha Sharma is News Editor at Jagbani.