FacebookTwitterg+Mail

ਗਾਇਕ ਰੰਧਾਵਾ ਨੂੰ ਦਿੱਤੀ ਚਿਤਾਵਨੀ ਮੁਤਾਬਕ ਨਿਊਜ਼ੀਲੈਂਡ ਤੋਂ ਮੋਹਾਲੀ ਪਹੁੰਚਿਆ ਮਾਂਗਟ, ਪੁਲਸ ਨੇ ਕੀਤਾ ਗ੍ਰਿਫਤਾਰ

social media spat punjabi singer elly mangat arrested
12 September, 2019 08:36:02 AM

ਮੋਹਾਲੀ (ਕੁਲਦੀਪ)- ਪੰਜਾਬੀ ਗਾਇਕ ਰੰਧਾਵਾ ਬ੍ਰਦਰਜ਼ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਵਿਚ ਅੱਜ ਉਸ ਸਮੇਂ ਤਣਾਅ ਭਰਿਆ ਮਾਹੌਲ ਪੈਦਾ ਹੋ ਗਿਆ, ਜਦੋਂ ਕੈਨੇਡਾ ਤੋਂ ਗਾਇਕ ਐਲੀ ਮਾਂਗਟ ਆਪਣੇ ਵਾਅਦੇ ਮੁਤਾਬਕ ਉੱਥੇ ਪਹੁੰਚ ਗਿਆ। ਜਾਣਕਾਰੀ ਮੁਤਾਬਕ ਮਾਂਗਟ ਮੰਗਲਵਾਰ ਸ਼ਾਮ ਸਾਢੇ 7 ਵਜੇ ਦੇ ਕਰੀਬ ਅਪਾਰਟਮੈਂਟਸ ਦੇ ਮੇਨ ਗੇਟ ਉੱਤੇ ਪਹੁੰਚ ਗਿਆ ਸੀ। ਉੱਥੇ ਪਹਿਲਾਂ ਤੋਂ ਤਾਇਨਾਤ ਪੁਲਸ ਫੋਰਸ ਨੇ ਕਿਸੇ ਵੀ ਅਣਹੋਣੀ ਤੋਂ ਪਹਿਲਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਪੁਲਸ ਸਟੇਸ਼ਨ ਸੋਹਾਣਾ ਲਿਜਾਇਆ ਗਿਆ , ਜਿਵੇਂ ਹੀ ਮਾਂਗਟ ਨੂੰ ਗ੍ਰਿਫਤਾਰ ਕਰ ਕੇ ਪੁਲਸ ਥਾਣੇ ਲਿਜਾਇਆ ਗਿਆ ਤਾਂ ਪੁਲਸ ਨੇ ਗਾਇਕ ਰੰਮੀ ਰੰਧਾਵਾ ਨੂੰ ਵੀ ਪੁਲਸ ਥਾਣੇ ਸੱਦ ਲਿਆ ਅਤੇ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ।

ਰੰਮੀ ਰੰਧਾਵਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ

ਪਿਛਲੀ ਰਾਤ ਗ੍ਰਿਫਤਾਰ ਕੀਤੇ ਜਾ ਚੁੱਕੇ ਗਾਇਕ ਰਮਨਦੀਪ ਸਿੰਘ ਉਰਫ ਰੰਮੀ ਰੰਧਾਵਾ ਨੂੰ ਅੱਜ ਮੋਹਾਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ, ਜਿਸ ਤੋਂ ਬਾਅਦ ਰੰਧਾਵਾ ਆਪਣੀ ਰਿਹਾਇਸ਼ ਉੱਤੇ ਵਾਪਸ ਪੁੱਜੇ। ਅਦਾਲਤ ਤੋਂ ਜ਼ਮਾਨਤ ਮਿਲਣ ਉਪਰੰਤ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੇ ਕਿਹਾ ਕਿ ਮਾਂਗਟ ਨੇ ਉਨ੍ਹਾਂ ਨੂੰ ਘਰ ’ਚ ਹੀ ਰਹਿਣ ਸਬੰਧੀ ਧਮਕੀ ਦਿੱਤੀ ਸੀ ਅਤੇ ਉਹ ਅੱਜ ਵੀ ਆਪਣੀ ਰਿਹਾਇਸ਼ ਉੱਤੇ ਹੀ ਹਨ।

ਇਹ ਸੀ ਮਾਮਲਾ

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਰੰਮੀ ਰੰਧਾਵਾ ਅਤੇ ਐਲੀ ਮਾਂਗਟ ਵਿਚਕਾਰ ਸੋਸ਼ਲ ਮੀਡੀਆ ਉੱਤੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਉਸੇ ਵਿਵਾਦ ਕਾਰਣ ਦੋਵਾਂ ਨੇ ਆਪਸ ਵਿਚ 11 ਸਤੰਬਰ ਨੂੰ ਆਹਮੋ-ਸਾਹਮਣੇ ਹੋ ਕੇ ਖੂਨੀ ਸੰਘਰਸ਼ ਕਰਨ ਦਾ ਸਮਾਂ ਫਿਕਸ ਕੀਤਾ ਸੀ। ਐਲੀ ਮਾਂਗਟ ਨੇ ਕੈਨੇਡਾ ਤੋਂ ਲਾਈਵ ਹੋ ਕੇ ਰੰਧਾਵਾ ਨੂੰ ਵੰਗਾਰਿਆ ਸੀ ਕਿ ਉਹ ਕੈਨੇਡਾ ਤੋਂ ਚੱਲ ਪਿਆ ਹੈ ਅਤੇ ਸਿੱਧਾ ਉਸ ਦੇ ਘਰ ਪਹੁੰਚਿਆ। ਮੋਹਾਲੀ ਪੁਲਸ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਪੁਲਸ ਨੇ ਇਕ ਦਿਨ ਪਹਿਲਾਂ 10 ਸਤੰਬਰ ਨੂੰ ਹੀ ਗਾਇਕ ਰੰਮੀ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ।


Tags: Social mediaPunjabi singerElly Mangat ArrestedRami Randhawa

Edited By

Sunita

Sunita is News Editor at Jagbani.