ਮੁੰਬਈ (ਬਿਊਰੋ)— ਬੀਤੇ ਦਿਨ ਮੁੰਬਈ 'ਚ ਸੋਸਾਇਟੀ ਅਚੀਵਰਸ ਐਵਾਰਡਜ਼ ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ 'ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਰੇਖਾ ਗੋਲਡਨ ਬਾਰਡਰ ਵਾਲੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।

ਇਸ ਮੌਕੇ ਰੇਖਾ ਅਤੇ ਜਤਿੰਦਰ ਵਰਗੇ ਸਟਾਰ ਇਕ ਦੂਜੇ ਦੇ ਸਾਹਮਣੇ ਆਏ, ਜਤਿੰਦਰ ਨੇ ਰੇਖਾ ਨੂੰ ਗਲੇ ਲਗਾਇਆ। ਜਤਿੰਦਰ ਦੀ ਬੇਟੀ ਏਕਤਾ ਕਪੂਰ ਅਤੇ ਬੇਟਾ ਤੁਸ਼ਾਰ ਕਪੂਰ ਵੀ ਮੌਜੂਦ ਸਨ।

ਇਵੈਂਟ 'ਚ ਕਰਨ ਜੌਹਰ, ਰੋਹਿਤ ਸ਼ੈੱਟੀ, ਹੇਮਾ ਮਾਲਿਨੀ, ਰਵੀਨਾ ਟੰਡਨ, ਸੋਨੂੰ ਸੂਦ ਵਰਗੇ ਸਟਾਰਜ਼ ਨਜ਼ਰ ਆਏ।

ਦਿਵਿਆ ਖੋਸਲਾ, ਜ਼ੀਨਤ ਅਮਾਨ, ਰੇਖਾ

ਰੋਹਿਤ ਸ਼ੈੱਟੀ, ਰੇਖਾ

ਪੂਜਾ ਬੇਦੀ

ਕਰਨ ਜੌਹਰ

ਰਵੀਨਾ ਟੰਡਨ ਆਪਣੇ ਪਤੀ ਨਾਲ ਦਿਖਾਈ ਦਿੱਤੀ।

ਸੋਨੂੰ ਸੂਦ
