FacebookTwitterg+Mail

ਸਲਮਾਨ ਦੀ ਸਜ਼ਾ 'ਤੇ ਇਸ ਬੋਲਡ ਅਦਾਕਾਰਾ ਨੇ ਜਤਾਈ ਖੁਸ਼ੀ, ਸ਼ੇਅਰ ਕੀਤੀ ਪੋਸਟ

sofia hayat
06 April, 2018 12:59:13 PM

ਮੁੰਬਈ(ਬਿਊਰੋ)— 20 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਜੋਧਪੁਰ ਦੀ ਅਦਾਲਤ ਨੇ ਵੀਰਵਾਰ ਨੂੰ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ। ਮੁੱਖ ਨਿਆਇਕ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਭਿਨੇਤਾ ਸੈਫ ਅਲੀ ਖਾਨ, ਨੀਲਮ ਅਤੇ ਸੋਨਾਲੀ ਬੇਂਦਰੇ ਨੂੰ ਬਰੀ ਕਰ ਦਿੱਤਾ। ਸਲਮਾਨ ਖਾਨ ਨੇ ਵੀਰਵਾਰ ਨੂੰ ਜੋਧਪੁਰ ਕੇਂਦਰੀ ਜੇਲ 'ਚ ਆਪਣੀ ਰਾਤ ਗੁਜ਼ਾਰੀ। ਜਿੱਥੇ ਇਕ ਪਾਸੇ ਸਲਮਾਨ ਖਾਨ ਨੂੰ ਹੋਈ ਸਜ਼ਾ ਤੋਂ ਬਾਅਦ ਬਾਲੀਵੁੱਡ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਉੱਥੇ ਉੱਥੇ ਦੂਜੇ ਪਾਸੇ ਮਸ਼ਹੂਰ ਬੋਲਡ ਅਦਾਕਾਰਾ ਸੋਫੀਆ ਹਯਾਤ ਨੇ ਸਲਮਾਨ ਖਾਨ ਦੇ ਜੇਲ ਜਾਣ 'ਤੇ ਖੁਸ਼ੀ ਜਤਾਈ ਹੈ।

Punjabi Bollywood Tadka

ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ— 'ਅੰਤ 'ਚ ਤੁਹਾਡਾ ਕਰਮਾ ਤੁਹਾਨੂੰ ਫੜ੍ਹ ਹੀ ਲੈਂਦਾ ਹੈ। ਵਧੇਰੇ ਲੋਕ ਸਲਮਾਨ ਵਿਰੁੱਧ ਗੱਲ ਕਰਨ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਾਲੀਵੁੱਡ ਨੂੰ ਕੰਟਰੋਲ 'ਚ ਰੱਖਦੇ ਹਨ ਪਰ ਮੈਂ ਬੋਲਣ ਤੋਂ ਨਹੀਂ ਡਰਦੀ। ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਕੰਮ ਸਲਮਾਨ ਨੇ ਕੀਤਾ ਉਸ ਲਈ ਉਨ੍ਹਾਂ ਨੂੰ ਜੇਲ ਜਾਣਾ ਪਿਆ।'' ਇਸ ਤੋਂ ਅੱਗੇ ਸੋਫੀਆ ਨੇ ਕਿਹਾ, ''ਇਸ ਧਰਤੀ ਲਈ ਜਾਨਵਰ ਬੇਹੱਦ ਜ਼ਰੂਰੀ ਹਨ ਅਤੇ ਸਲਮਾਨ ਨੇ ਅਜਿਹਾ ਗਲਤ ਕੰਮ ਕਰਦੇ ਹੋਏ ਸਿਰਫ ਖੁਦ ਦੇ ਬਾਰੇ 'ਚ ਸੋਚਿਆ। ਬਹੁਤ ਸਾਰੇ ਬੱਚੇ ਸਲਮਾਨ ਨੂੰ ਫਾਲੋਅ ਕਰਦੇ ਹਨ ਅਤੇ ਨੌਜਵਾਨ ਲੋਕਾਂ ਪ੍ਰਤੀ ਉਨ੍ਹਾਂ ਦੀ ਇਕ ਜ਼ਿੰਮੇਦਾਰੀ ਬਣਦੀ ਹੈ।

Punjabi Bollywood Tadka

ਉਹ ਅਜਿਹੇ ਕੰਮ ਕਰਦੇ ਦੁਨੀਆ ਨੂੰ ਕੀ ਦਿਖਾਉਣਾ ਚਾਹੁੰਦੇ ਹਨ? ਨੌਜਵਾਨਾਂ ਨੂੰ ਉਹ ਕੀ ਸਿੱਖਿਆ ਦੇ ਰਹੇ ਹਨ— ਕਾਨੂੰਨ ਤੋੜਣਾ, ਜਾਨਵਰਾਂ ਨੂੰ ਮਾਰਨਾ। ਫਿਰ ਇਸ ਤੋਂ ਬਾਅਦ ਖੁਦ ਨੂੰ ਬਚਾਉਣਾ ਸਹੀ ਹੈ, ਇਸ ਲਈ ਕਿਉਂਕਿ ਉਹ ਇਕ ਸੈਲੀਬ੍ਰਿਟੀ ਹਨ?'' 
ਸਲਮਾਨ ਦੀ ਸਜ਼ਾ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਨਾਰਾਜ਼ਗੀ ਜਤਾਈ ਹੈ। ਹਾਲ ਹੀ 'ਚ ਟਾਈਗਰ ਸ਼ਰਾਫ ਦੀ ਰਿਲੀਜ਼ ਹੋਈ ਫਿਲਮ 'ਬਾਗੀ 2' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ। ਇਸ ਫਿਲਮ ਦੀ ਸਕਸੈਸ ਪਾਰਟੀ ਹੋਣ ਵਾਲੀ ਸੀ ਪਰ ਸਲਮਾਨ ਨੂੰ ਸਜ਼ਾ ਹੋਣ ਕਾਰਨ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਇਸ ਨੂੰ ਕੈਂਸਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਜਿਦ ਦੇ ਸਲਮਾਨ ਨਾਲ ਬੇਹੱਦ ਕਰੀਬੀ ਰਿਸ਼ਤੇ ਹਨ।


Tags: Salman Khan Blackbuck Poaching Verdict Sofia HayatBollywood CelebritySajid NadiadwalaBaaghi 2

Edited By

Chanda Verma

Chanda Verma is News Editor at Jagbani.