FacebookTwitterg+Mail

ਤੈਮੂਰ ਦੀ ਨੰਨ੍ਹੀ ਭੈਣ ਦੀ ਪਹਿਲੀ ਝਲਕ ਆਈ ਸਾਹਮਣੇ, ਤਸਵੀਰਾਂ ਵਾਇਰਲ

soha ali khan
02 October, 2017 03:38:33 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੇ ਘਰ 28 ਅਕਤੂਬਰ ਨੂੰ ਇਕ ਨੰਨ੍ਹੀ ਪਰੀ ਦਾ ਜਨਮ ਹੋਇਆ। ਇਸ ਦੀ ਜਾਣਕਾਰੀ ਕੁਣਾਲ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ ਸੀ। ਪਿਛਲੇ ਦਿਨੀਂ ਉਨ੍ਹਾਂ ਦੀ ਬੇਟੀ ਦਾ ਨਾਮਕਰਨ ਸੀ।

Punjabi Bollywood Tadka

ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਸਾਂਝਾ ਕੀਤਾ ਹੈ। ਕੁਣਾਲ ਤੇ ਸੋਹਾ ਨੇ ਤੈਮੂਰ ਅਲੀ ਖਾਨ ਦੀ ਭੈਣ ਦਾ ਨਾਂ ਇਨਾਇਆ ਨੌਮੀ ਖੇਮੂ ਰੱਖਿਆ ਹੈ। ਹਾਲ ਹੀ 'ਚ ਉਨ੍ਹਾਂ ਦੀ ਨੰਨ੍ਹੀ ਪਰੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਸੋਲਾ ਦੀ ਬੇਟੀ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ ਸੋਹਾ ਨੇ ਸ਼ੁੱਕਰਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਬੇਟੀ ਨੂੰ ਜਨਮ ਦਿੱਤਾ ਹੈ।

Punjabi Bollywood Tadka

ਬੇਟੀ ਦੇ ਜਨਮ ਤੋਂ ਬਾਅਦ ਕੁਣਾਲ ਨੇ ਟਵੀਟ ਕੀਤਾ, 'ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਸ਼ੁਭ ਦਿਨ ਸਾਡੇ ਘਰ ਬੇਟੀ ਦਾ ਜਨਮ ਹੋਇਆ ਹੈ। ਸੋਹਾ ਤੇ ਬੇਟੀ ਦੀ ਸਿਹਤ ਠੀਕ ਹੈ। ਅਸੀਂ ਤੁਹਾਡੇ ਪਿਆਰ ਤੇ ਆਸ਼ੀਰਵਾਦ ਲਈ ਧੰਨਵਾਦ ਪ੍ਰਗਟ ਕਰਦੇ ਹਾਂ।'

Punjabi Bollywood Tadka


Tags: Kunal KhemuSoha Ali KhanBeautiful Baby GirlInaaya Naumi Kemmu ਸੋਹਾ ਅਲੀ ਖਾਨਕੁਣਾਲ ਖੇਮੂ