ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਪਹਿਲੀ ਵਾਰ ਬੇਟੀ ਇਨਾਇਆ ਨਾਲ ਏਅਰਪੋਰਟ 'ਤੇ ਦਿਖਾਈ ਦਿੱਤੀ। ਇਸ ਦੌਰਾਨ ਸੋਹਾ ਦੀ ਗੋਦ 'ਚ ਇਨਾਇਆ ਬੇਹੱਦ ਕਿਊਟ ਨਜ਼ਰ ਆ ਰਹੀ ਸੀ। ਦਰਸਅਲ, ਜਦੋਂ ਇਹ ਤਸਵੀਰਾਂ ਲਈਆਂ ਜਾ ਰਹੀਆਂ ਸਨ ਤਾਂ ਉਦੋਂ ਇਨਾਇਆ ਮੰਮੀ ਦੀ ਗੋਦ 'ਚ ਆਰਾਮ ਕਰ ਰਹੀ ਸੀ।
ਇਨਾਇਆ ਦੀਆਂ ਇਹ ਕਿਊਟ ਤਸਵੀਰਾਂ ਦੇਖਣ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਕਿਊਟਨੈੱਸ ਦੇ ਮਾਮਲੇ 'ਚ ਕਰੀਨਾ ਕਪੂਰ ਦੇ ਬੇਟੇ ਤੈਮੂਰ ਨੂੰ ਟੱਕਰ ਦੇਣ ਵਾਲੀ ਹੈ।
ਅਜਿਹਾ ਪਹਿਲੀ ਵਾਰ ਹੈ, ਜਦੋਂ ਇਨਾਇਆ ਇੰਝ ਏਅਰਪੋਰਟ 'ਤੇ ਮੰਮੀ ਦੀ ਗੋਦ 'ਚ ਨਜ਼ਰ ਆਈ ਹੈ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸੋਹਾ ਅਤੇ ਕੁਣਾਲ ਬੇਟੀ ਇਨਾਇਆ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।