FacebookTwitterg+Mail

ਘਰ ਦੇ ਬਾਹਰ ਦਿਖੀ ਸੋਹਾ ਦੀ ਬੇਟੀ ਇਨਾਇਆ, ਕੈਮਰਾ ਦੇਖ ਦਿੱਤਾ ਅਜਿਹਾ ਰਿਐਕਸ਼ਨ

soha ali khan
28 May, 2018 02:35:33 PM

ਮੁੰਬਈ (ਬਿਊਰੋ)— ਕਰੀਨਾ ਕਪੂਰ ਦਾ ਬੇਟਾ ਤੈਮੂਰ ਜਿੱਥੇ ਆਪਣੇ ਨਵੇਂ ਹੇਅਰਕੱਟ ਕਰਕੇ ਸੁਰਖੀਆਂ 'ਚ ਹੈ, ਉੱਥੇ ਹੀ ਸੋਹਾ ਅਲੀ ਖਾਨ ਦੀ ਬੇਟੀ ਇਨਾਇਆ ਆਪਣੇ ਕਿਊਟ ਅੰਦਾਜ਼ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਇਨਾਇਆ ਨੂੰ ਉਸਦੇ ਘਰ ਬਾਹਰ ਦੇਖਿਆ ਗਿਆ।

Punjabi Bollywood Tadka
ਆਪਣੀ ਨੈਨੀ ਦੀ ਗੋਦ 'ਚ ਇਨਾਇਆ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਇਨਾਇਆ ਟੀ-ਸ਼ਰਟ ਅਤੇ ਸਨੀਕਰਸ 'ਚ ਨਜ਼ਰ ਆ ਰਹੀ ਹੈ। ਆਪਣੇ ਇਸ ਲੁੱਕ ਨੂੰ ਉਸਨੇ ਕਿਊਟ ਹੇਅਰਬੈਂਡ ਨਾਲ ਸਟਾਇਲ ਕੀਤਾ ਹੋਇਆ ਹੈ। ਇਸ ਦੌਰਾਨ ਇਨਾਇਆ ਮੀਡੀਆ ਦੇ ਕੈਮਰਿਆਂ ਨੂੰ ਦੇਖ ਉਨ੍ਹਾਂ ਨੂੰ ਘੂਰੀ ਵੱਟ ਰਹੀ ਸੀ।

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਇਨਾਇਆ ਨੂੰ ਸੋਹਾ ਨਾਲ ਦੇਖਿਆ ਜਾ ਚੁੱਕਿਆ ਹੈ। ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਦੀ ਬੇਟੀ ਇਨਾਇਆ ਹੂਬਹੂ ਤੈਮੂਰ ਵਰਗੀ ਨਜ਼ਰ ਆਉਂਦੀ ਹੈ। ਆਪਣੀ ਕਿਊਟਨੈੱਸ ਕਰਕੇ ਇਨਾਇਆ ਮਸ਼ਹੂਰ ਸਟਾਰ ਕਿਡਜ਼ ਦੀ ਲਿਸਟ 'ਚ ਸ਼ਾਮਿਲ ਹੋ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Soha Ali Khan Kunal Khemu Inaaya Naumi Kemmu Taimur Cute Bollywood Actress

Edited By

Kapil Kumar

Kapil Kumar is News Editor at Jagbani.