FacebookTwitterg+Mail

9 ਮਹੀਨੇ ਦੀ ਹੋਈ ਸੋਹਾ ਅਲੀ ਖਾਨ ਦੀ ਨੰਨ੍ਹੀ ਪਰੀ, ਸ਼ੇਅਰ ਕੀਤੀ ਕਿਊਟ ਤਸਵੀਰ

soha ali khan and  inaaya kemmu
30 June, 2018 10:46:24 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੀ ਬੇਟੀ ਇਨਾਇਆ ਨੌਮੀ ਖੇਮੂ 29 ਜੂਨ ਨੂੰ 9 ਮਹੀਨੇ ਦੀ ਹੋ ਗਈ ਹੈ। ਇਸ ਖਾਸ ਮੌਕੇ 'ਤੇ ਸੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਨਾਇਆ ਦੀ ਇਕ ਬੇਹੱਦ ਕਿਊਟ ਤਸਵੀਰ ਪੋਸਟ ਕੀਤੀ। ਸੋਹਾ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਅੱਜ 9 ਮਹੀਨੇ ਦੀ ਹੋ ਗਈ।''
Punjabi Bollywood Tadka
ਇਨਾਇਆ ਬਹੁਤ ਹੀ ਕਿਊਟ ਕਿੱਡ ਹੈ ਤੇ ਮੀਡੀਆ ਉਸ ਨੂੰ ਹਮੇਸ਼ਾ ਹੀ ਫਾਲੋ ਕਰਦੀ ਹੈ। ਹਾਲਾਂਕਿ ਸੋਹਾ ਨੂੰ ਇਬ ਗੱਲ ਚੰਗੀ ਨਹੀਂ ਲੱਗਦੀ ਹੈ। ਸੋਹਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਮੈਂ ਅਜਿਹੀ ਜ਼ਿੰਦਗੀ ਚੁਣੀ ਹੈ, ਜਿਸ 'ਚ ਮੈਨੂੰ ਪਬਲਿਕ 'ਚ ਰਹਿਣਾ ਪੈਂਦਾ ਹੈ ਪਰ ਮੇਰੀ ਬੇਟੀ ਦੀ ਇਸ 'ਚ ਕੋਈ ਗਲਤੀ ਨਹੀਂ ਹੈ।
Punjabi Bollywood Tadka
ਮੀਡੀਆ ਨੂੰ ਉਸ ਨੂੰ ਇਕੱਲਾ ਛੱਡ ਦੇਣਾ ਚਾਹੀਦਾ ਹੈ। ਮੈਂ ਜਦੋਂ ਛੋਟੀ ਸੀ ਤਾਂ ਕੋਈ ਫੋਟੋਗ੍ਰਾਫਰਜ਼ ਮੇਰੇ ਪਿੱਛੇ ਨਹੀਂ ਪੈਂਦੇ ਸਨ ਤੇ ਮੇਰੀ ਮੰਮੀ ਮੇਰੀਆਂ ਸਾਰੀਆਂ ਸਕੂਲ ਮੀਟਿੰਗਾਂ ਅਟੈਂਡ ਕਰਨ ਜਾਂਦੀਆਂ ਸਨ। 
Punjabi Bollywood Tadka
ਦੱਸਣਯੋਗ ਹੈ ਕਿ ਸੋਹਾ ਅਲੀ ਖਾਨ ਨੂੰ ਅਕਸਰ ਹੀ ਬੇਟੀ ਨਾਲ ਦੇਖਿਆ ਜਾਂਦਾ ਹੈ। ਬੇਟੀ ਨਾਲ ਸਮਾਂ ਬਿਤਾਉਣ ਤੇ ਉਸ ਦਾ ਖਿਆਲ ਰੱਖਣ ਲਈ ਸੋਹਾ 1 ਸਾਲ ਤੱਕ ਫਿਲਮਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।
Punjabi Bollywood Tadka
ਇਨਾਇਆ ਨੂੰ ਉਸ ਦੇ ਕਜ਼ਨ ਭਰਾ ਤੈਮੂਰ ਅਲੀ ਖਾਨ ਨਾਲ ਕੰਪੇਅਰ (ਤੁਲਨਾ ਕੀਤੀ ਜਾਂਦੀ) ਕੀਤਾ ਜਾਂਦਾ ਹੈ। ਕਿਊਟਨੈੱਸ ਦੇ ਮਾਮਲੇ 'ਚ ਦੋਵੇਂ ਸਟਾਰ ਕਿੱਡਜ਼ ਇਕ-ਦੂਜੇ ਨੂੰ ਕੜੀ ਟਕਰ ਦਿੰਦੇ ਹਨ।
Punjabi Bollywood Tadka

Punjabi Bollywood Tadka


Tags: Soha Ali KhanKunal KemmuInaaya KemmuInstagramGhayal Once Again Saheb Biwi Aur Gangster 3

Edited By

Sunita

Sunita is News Editor at Jagbani.