FacebookTwitterg+Mail

6 ਮਹੀਨੇ ਦੀ ਹੋਈ ਤੈਮੂਰ ਦੀ ਕਿਊਟ ਭੈਣ, ਸੋਹਾ ਨੇ ਖਾਸ ਮੈਸੇਜ ਦੇ ਕਟਾਇਆ ਬੇਟੀ ਦਾ ਕੇਕ

soha ali khan and inaaya naumi kemmu
30 March, 2018 02:39:03 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਦੇ ਨਾਲ-ਨਾਲ ਇਨਾਇਆ ਖੇਮੂ ਦੀ ਗਿਣਤੀ ਹੁਣ ਮਸ਼ਹੂਰ ਸਟਾਰ ਕਿੱਡਜ਼ 'ਚ ਹੁੰਦੀ ਹੈ। ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਨੇ ਆਪਣੀ ਬੇਟੀ ਇਨਾਇਆ ਦਾ 'Half-Birthday' ਮਨਾਇਆ ਹੈ।
Punjabi Bollywood Tadka
ਇਸ ਖਾਸ ਮੌਕੇ 'ਤੇ ਉਨ੍ਹਾਂ ਨੇ ਇਕ ਪਾਰਟੀ ਰੱਖੀ ਸੀ, ਜਿਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ।
Punjabi Bollywood Tadka
ਸੋਹਾ ਅਲੀ ਖਾਨ ਦਾ ਕਹਿਣਾ ਹੈ ਕਿ ਉਹ ਬੇਟੀ ਇਨਾਇਆ ਨੌਮੀ ਖੇਮੂ ਤੋਂ ਤਨਾਅ ਮੁਕਤ ਰਹਿਣਾ ਸਿੱਖ ਰਹੀ ਹੈ। ਸੋਹਾ ਨੇ ਦੱਸਿਆ, ''ਇਕ ਗੱਲ ਮੈਂ ਆਪਣੀ ਬੇਟੀ ਤੋਂ ਸਿੱਖੀ ਹੈ, ਉਹ ਹੈ ਤਨਾਅ ਮੁਕਤ ਰਹਿਣਾ।
Punjabi Bollywood Tadka
ਬੱਚੇ ਵੱਡੇ ਹੋ ਕੇ ਆਪਣਾ ਅਕਸ ਬਣਾਉਂਦੇ ਹਨ। ਉਨ੍ਹਾਂ ਦਾ ਆਪਣਾ ਵਿਅਕਤੀਵ ਹੁੰਦਾ ਹੈ, ਇਸ ਲਈ ਜਿੰਨਾ ਤੁਸੀਂ ਉਨ੍ਹਾਂ 'ਤੇ ਆਪਣੇ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਉਨ੍ਹਾਂ ਹੀ ਵਿਦਰੋਹ/ਵਿਰੋਧ ਕਰਦੇ ਹਨ। ਇਸ ਲਈ ਤੁਹਾਨੂੰ ਸ਼ਾਂਤ ਰਹਿਣਾ ਸਿੱਖਣਾ ਹੋਵੇਗਾ।''


Tags: Soha Ali Khan Kunal KemmuInaaya Naumi KemmuHalf BirthdayTaimur Ali KhanKareena Kapoor

Edited By

Sunita

Sunita is News Editor at Jagbani.