FacebookTwitterg+Mail

ਬ੍ਰਾਈਡਲ ਲੁੱਕ 'ਚ ਸੋਹਾ ਨੇ ਪਤੀ ਕੁਣਾਲ ਖੇਮੂ ਨਾਲ ਦਿਖਾਇਆ ਸਵੈਗ, ਸ਼ੇਅਰ ਕੀਤੀਆਂ ਤਸਵੀਰਾਂ

soha ali khan and kunal khemu bridal photoshoot
27 March, 2018 04:15:46 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਕਿਊਟ ਕਪੱਲ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਨੇ ਹਾਲ ਹੀ ਇਕ ਮੈਗਜ਼ੀਨ ਲਈ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ। ਇਸ ਸ਼ੂਟ 'ਚ ਦੋਵਾਂ ਨੂੰ ਫਿਰ ਤੋਂ ਲਾੜੀ-ਲਾੜੇ ਦੇ ਅੰਦਾਜ਼ 'ਚ ਦੇਖਣਾ ਕਾਫੀ ਮਜ਼ੇਦਾਰ ਹੈ। ਸੋਹਾ ਅਲੀ ਖਾਨ ਤੇ ਕੁਣਾਲ ਨੇ ਇਸ ਸ਼ੂਟ ਦੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka

ਸੋਹਾ ਨੇ ਮਾਰਡਨ ਬ੍ਰਾਈਡਲ ਲੁੱਕ 'ਚ ਕਰਵਾਏ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ 'ਚ ਸੋਹਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਨੇਕਾਂ ਨਾਲ ਸੋਹਾ ਦਾ ਸਵੈਗ ਬੇਹੱਦ ਸ਼ਾਨਦਾਰ ਹੈ। ਸੋਹਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਇਕ ਖਾਸ ਕੈਪਸ਼ਨ ਵੀ ਦਿੱਤਾ ਹੈ। ਸੋਹਾ ਨੇ ਲਿਖਿਆ, ''ਹੀਲਸ 'ਚ ਡਾਂਸ ਕਰਨਾ ਮੇਰੀ ਸੁਪਰਪਾਵਰ, ਸ਼ੂਟ ਲਈ ਪਰਦੇ ਪਿੱਛੇ ਦੀ ਇਹ ਖਾਸ ਤਸਵੀਰ।''
Punjabi Bollywood Tadka
ਬਾਲੀਵੁੱਡ ਐਕਟਰ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਨੇ ਇਹ ਸ਼ੂਟ ਵੋਗ ਮੈਗਜ਼ੀਨ ਲਈ ਕਰਵਾਇਆ ਹੈ। ਇਸ ਫੋਟੋਸ਼ੂਟ ਦੌਰਾਨ ਸੋਹਾ ਅਲੀ ਖਾਨ ਨੇ ਹਲਕੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਤੇ ਕੁਣਾਲ ਨੇ ਵੀ ਬੇਜ ਰੰਗ ਦੇ ਸਟਾਈਲਿਸ਼ ਇੰਡੋ-ਵੈਸਟਰਨ ਆਊਟਫਿੱਟ 'ਚ ਦਿਖੇ। ਕੁਣਾਲ ਨੇ ਵੀ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਦੋਹਾਂ ਦੀ ਜੋੜੀ ਕਾਫੀ ਆਕ੍ਰਸ਼ਿਤ ਲੱਗ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਦੀ ਇਕ ਖੂਬਸੂਰਤ ਬੇਟੀ ਹੈ, ਜਿਸ ਦਾ ਨਾਂ ਇਨਾਇਆ ਨਾਯੋਮੀ ਖੇਮੂ ਹੈ। ਇਨਾਇਆ ਵੀ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਬਾਲੀਵੁੱਡ 'ਚ ਛਾਈ ਹੋਈ ਹੈ।


Tags: Soha Ali KhanKunal KhemuInaaya Naumi KemmuBridal PhotoshootVogue MagazineInstagramBollywood Celebrity

Edited By

Sunita

Sunita is News Editor at Jagbani.