ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਅੱਜ 40 ਸਾਲ ਦੀ ਹੋ ਗਈ ਹੈ।
ਸੋਹਾ ਅਲੀ ਖਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਸੋਹਾ ਅਲੀ ਖਾਨ ਇਸ ਵੀਡੀਓ 'ਚ ਦੋਸਤਾਂ ਨਾਲ ਹੈ ਅਤੇ ਖੂਬ ਮਸਤੀ ਕਰ ਰਹੀ ਹੈ ਪਰ ਦਿਲਚਸਪ ਇਹ ਹੈ ਕਿ ਉਹ ਕੇਕ ਕੱਟਣ ਤੋਂ ਇਨਕਾਰ ਕਰ ਦਿੰਦੀ ਹੈ।
ਸੋਹਾ ਅਲੀ ਖਾਨ ਕੇਕ ਨਾ ਕੱਟਣ ਦੀ ਬਹੁਤ ਦਿਲਚਸਪ ਵਜ੍ਹਾ ਦੱਸਦੀ ਹੈ ਅਤੇ ਇਸੇ ਕਾਰਨ ਇਸ ਵੀਡੀਓ ਨੂੰ ਖੂਬ ਦੇਖਿਆ ਜਾ ਰਿਹਾ ਹੈ ਅਤੇ ਪੂਰੀ ਵੀਡੀਓ ਕਾਫੀ ਮਜ਼ੇਦਾਰ ਹੈ।
ਸੋਹਾ ਅਲੀ ਖਾਨ ਦੀ ਇਸ ਵੀਡੀਓ 'ਚ ਸਾਰੇ ਲੋਕ ਉਨ੍ਹਾਂ ਦੇ ਕੇਕ ਕੱਟਣ ਦੀ ਉਡੀਕ ਕਰ ਰਹੇ ਹਨ।
ਉਸੇ ਸਮੇਂ ਸੋਹਾ ਅਲੀ ਖਾਨ ਕੇਕ ਕੱਟਣ ਤੋਂ ਇਨਕਾਰ ਕਰ ਦਿੰਦੀ ਹੈ।
ਸੋਹਾ ਮੂੰਹ 'ਤੇ ਹੱਥ ਰੱਖ ਕੇ ਕਹਿੰਦੀ ਹੈ, ''ਜੇਕਰ ਮੈਂ ਕੇਕ ਨਾ ਕੱਟਾ ਤਾਂ ਕੀ ਮੇਰੀ ਉਮਰ ਨਹੀਂ ਵਧੇਗੀ।''
ਇਸ ਤਰ੍ਹਾਂ ਉਹ ਆਪਣੇ ਜਨਮਦਿਨ ਮੌਕੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਸੋਹਾ ਬਾਲੀਵੁੱਡ ਅਭਿਨੇਤਰੀ ਸ਼ਰਮਿਲਾ ਟੈਗੋਰ ਅਤੇ ਕ੍ਰਿਕਟਰ ਨਵਾਬ ਮੰਸੂਰ ਅਲੀ ਖਾਂ ਪਟੌਦੀ ਦੀ ਸਭ ਤੋਂ ਛੋਟੀ ਬੇਟੀ ਹੈ।
ਸੋਹਾ ਤੋਂ ਵੱਡੇ ਸੈਫ ਅਲੀ ਖਾਨ ਤੇ ਸਬਾ ਅਲੀ ਖਾਨ ਹਨ।
ਸੋਹਾ ਨੇ ਜੁਲਾਈ 2014 'ਚ ਬਾਲੀਵੁੱਡ ਐਕਟਰ ਕੁਣਾਲ ਖੇਮੂ ਨਾਲ ਵਿਆਹ ਕੀਤਾ ਸੀ ਅਤੇ 29 ਸਤੰਬਰ 2017 'ਚ ਦੋਵੇਂ ਮਾਤਾ-ਪਿਤਾ ਬਣੇ ਸਨ।