FacebookTwitterg+Mail

ਜਾਣੋ ਸੋਹਾ ਅਲੀ ਖਾਨ ਕਿਸ ਦੀ ਕਰ ਰਹੀ ਹੈ ਬੇਸਬਰੀ ਨਾਲ ਉਡੀਕ

soha is excited with the baby of saif and kareena
01 September, 2016 12:09:59 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਆਪਣੇ ਭਰਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਹੋਣ ਵਾਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਉਹ ਉਸ ਦਾ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਉਨ੍ਹਾਂ ਨੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਕਿਹਾ, ''ਅਸੀਂ ਇਸ ਨੂੰ ਲੈ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ''। ਅਦਾਕਾਰ ਸੈਫ ਨੇ ਪਿਛਲੇ ਮਹੀਨੇ ਪੁਸ਼ਟੀ ਕੀਤੀ ਸੀ ਕਿ ਡਾਕਟਰਾਂ ਨੇ ਬੱਚੇ ਦਾ ਜਨਮ ਦਸੰਬਰ 'ਚ ਹੋਣ ਦੀ ਸੰਭਾਵਨਾ ਜਤਾਈ ਹੈ।
ਜ਼ਿਕਰਯੋਗ ਹੈ ਕਿ ਕਰੀਨਾ ਸੈਫ ਦੀ ਦੂਜੀ ਪਤਨੀ ਹੈ। ਸੈਫ ਦੀ ਪਹਿਲੀ ਪਤਨੀ ਦਾ ਨਾਂ ਅ੍ਰਮਿੰਤਾ ਸਿੰਘ ਹੈ, ਜਿਸ ਦੇ ਦੋ ਬੱਚੇ ਹਨ। ਕਰੀਨਾ ਅਤੇ ਸੈਫ ਨੇ ਅਕਤੂਬਰ 2012 'ਚ ਵਿਆਹ ਕੀਤਾ ਸੀ।

Tags: ਸੋਹਾਬੱਚੇਉਤਸ਼ਾਹਿਤsohaexcitedbaby