ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਨੇ ਹਾਲ ਹੀ 'ਚ ਆਪਣੇ ਬੇਟੇ ਨਿਰਵਾਣ ਦਾ ਜਨਮਦਿਨ ਮਨਾਇਆ ਹੈ। ਇਸ ਮੌਕੇ ਲਈ ਇਕ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ। ਜਿਸ 'ਚ ਸੋਹੇਲ ਦੀ ਪਤਨੀ ਸੀਮਾ ਸਚਦੇਵ ਖਾਨ ਤੋਂ ਇਲਾਵਾ, ਮਲਾਇਕਾ ਅਰੌੜਾ ਅਤੇ ਅਰਪਿਤਾ ਬੇਟੇ ਆਹਿਲ ਨਾਲ ਨਜ਼ਰ ਆਈ।
ਇਸ ਪਾਰਟੀ 'ਚ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਬੱਚਿਆਂ ਨਾਲ ਵਧਾਈ ਦੇਣ ਪੁੱਜੇ। ਉਂਝ ਤਾਂ ਪਾਰਟੀ 'ਚ ਸਾਰੇ ਹੀ ਕਾਫੀ ਵਧੀਆ ਲੱਗ ਰਹੇ ਸੀ ਪਰ ਅਰਬਾਜ ਖਾਨ ਦੀ ਸਾਬਕਾ ਪਤਨੀ ਮਲਾਇਕਾ ਦੇ ਸਟਾਈਲਿਸ਼ ਅਤੇ ਗਲੈਮਰਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਇਸ ਦੌਰਾਨ ਮਲਾਇਕਾ ਗਰੇ ਕਲਰ ਦੀ ਸ਼ਾਰਟ ਡਰੈੱਸ ਪਹਿਨੇ ਕਾਫੀ ਖੂਬਸੂਰਤ ਨਜ਼ਰ ਆਈ। ਚਾਹੇ ਉਨ੍ਹਾਂ ਨੇ ਅਰਬਾਜ ਕੋਲੋਂ ਤਲਾਕ ਲੈ ਲਿਆ ਪਰ ਬਾਕੀ ਪਰਿਵਾਰ ਵਾਲਿਆਂ ਨਾਲ ਮਲਾਇਕਾ ਦੇ ਕਾਫੀ ਚੰਗੀ ਰਿਸ਼ਤੇ ਹਨ। ਉਨ੍ਹਾਂ ਨੂੰ ਅਕਸਰ ਖਾਨ ਦੀ ਪਾਰਟੀਆਂ 'ਚ ਮਸਤੀ ਕਰਦੇ ਦੇਖਿਆ ਜਾਂਦਾ ਹੈ।
ਦੱਸ ਦੇਈਏ ਕਿ ਸੋਹੇਲ ਅਤੇ ਸੀਮਾ ਨੇ 1998 'ਚ ਵਿਆਹ ਕੀਤਾ ਸੀ। ਦੋਵਾਂ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਸੀਮਾ ਬਾਲੀਵੁੱਡ ਦੀ ਦੁਨੀਆ ਤੋਂ ਕਾਫੀ ਦੂਰ ਹਨ ਪਰ ਉਨ੍ਹਾਂ ਨੂੰ ਅਕਸਰ ਆਪਣੇ ਪਰਿਵਾਰ ਨਾਲ ਪਾਰਟੀਆਂ 'ਚ ਦੇਖਿਆ ਜਾਂਦਾ ਹੈ।