ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਦਾ ਭਰਾ ਸੋਹੇਲ ਖਾਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਿਹਾ ਹੈ। ਖਾਨਦਾਨ ਦੇ ਛੋਟੇ ਖਾਨ ਸੋਹੇਲ ਦੀ ਪ੍ਰੋਫੈਸ਼ਨਲ ਜ਼ਿੰਦਗੀ ਕਾਫੀ ਔਖੀ ਰਹੀ। ਇਸ ਦੇ ਨਾਲ ਹੀ ਸੋਹੇਲ ਦੀ ਲਵ ਲਾਈਫ ਵੀ ਕਾਫੀ ਪ੍ਰੇਸ਼ਾਨੀਆ ਨਾਲ ਭਰੀ ਰਹੀ। ਖਬਰਾਂ ਮੁਤਾਬਕ ਸੋਹੇਲ ਨੂੰ ਸੀਮਾ ਸਚਦੇਵ ਨਾਮ ਦੀ ਲੜਕੀ ਨਾਲ ਪਿਆਰ ਹੋ ਗਿਆ ਸੀ ਪਰ ਸੀਮਾ ਦੇ ਘਰਵਾਲੇ ਉਸ ਦਾ ਵਿਆਹ ਸੋਹੇਲ ਨਾਲ ਕਰਨ ਨੂੰ ਬਿਲਕੁੱਲ ਤਿਆਰ ਨਹੀਂ ਸਨ। ਸੀਮਾ ਸਚਦੇਵ ਮੁੰਬਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਗਈ ਸੀ ਤੇ ਉਥੇ ਹੀ ਉਸ ਦੀ ਮੁਲਾਕਾਤ ਸੋਹੇਲ ਨਾਲ ਹੋਈ ਸੀ। ਇਸ ਲਈ ਜਿਸ ਦਿਨ ਸੋਹੇਲ ਦੀ ਪਹਿਲੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ' ਰਿਲੀਜ਼ ਹੋਈ, ਉਸੇ ਦਿਨ ਦੋਵਾਂ ਨੇ ਆਰੀਆ ਸਮਾਜ ਮੰਦਰ 'ਚ ਜਾ ਕੇ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਸੋਹੇਲ ਦੇ ਘਰਵਾਲੇ ਉਸ ਨਾਲ ਕਾਫੀ ਨਾਰਾਜ਼ ਹੋ ਗਏ ਸਨ। ਦੱਸ ਦੇਈਏ ਕਿ ਸੋਹੇਲ ਨੇ ਬਤੌਰ ਡੈਇਰੈਕਟਰ ਸਾਲ 1997 'ਚ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤੀ ਸੀ। ਸੋਹੇਲ ਖਾਨ ਦੀ ਪਹਿਲੀ ਫਿਲਮ 'ਪਿਆਰ ਕਿਆ ਤੋ ਡਰਨਾ ਕਿਆ' ਸੀ। ਸੋਹੇਲ ਤੋ ਸੀਮਾ ਮਿਲ ਕੇ ਇਕ ਐਂਟਰਟਮੈਂਟ ਕੰਪਨੀ ਚਲਾਉਂਦੇ ਹਨ ਤੇ ਸੀਮਾ ਦੇ ਕਈ ਹੋਰ ਵੀ ਬਿਜ਼ਨੈੱਸ ਹਨ, ਜਿਸ 'ਚ ਉਸ ਦੇ ਫੈਸ਼ਨ ਬ੍ਰਾਂਡ ਤੇ ਸਪਾ ਸੈਂਟਰ ਵੀ ਹੈ। ਸੀਮਾ ਤੇ ਸੋਹੇਲ ਦੇ ਦੋ ਬੇਟੇ ਹਨ। ਖਾਨ ਪਰਿਵਾਰ ਦੀਆਂ ਪਾਰਟੀਆਂ 'ਚ ਦੋਵੇਂ ਅਕਸਰ ਨਜ਼ਰ ਆਉਂਦੇ ਹਨ। ਸੋਹੇਲ ਤਿੰਨਾਂ ਭਰਾਵਾਂ 'ਚੋ ਸਭ ਤੋਂ ਛੋਟਾ ਹੈ।