FacebookTwitterg+Mail

ਜਦੋਂ ਸੋਹਮ ਸ਼ਾਹ ਨੂੰ 'ਤੁਮਬਾਡ' ਦੀ ਸ਼ੂਟਿੰਗ ਕਰਨ ਲਈ ਬਾਰਿਸ਼ 'ਚ ਕਰਨੀ ਪਈ ਜੱਦੋ-ਜਹਿਦ

sohum shah
28 September, 2018 06:43:33 PM

ਮੁੰਬਈ (ਬਿਊਰੋ)— ਫਿਲਮ 'ਤੁਮਬਾਡ' 'ਚ ਅਭਿਨੇਤਾ ਸੋਹਮ ਸ਼ਾਹ ਅਣਦੇਖੇ ਅੰਦਾਜ਼ 'ਚ ਨਜ਼ਰ ਆਉਣਗੇ। ਫਿਲਮ 'ਚ ਮਹਾਰਾਸ਼ਟਰ ਦੇ ਪਹਿਲਾਂ ਦੇ ਸੁਤੰਤਰਤਾ ਯੁੱਗ ਤੋਂ 30 ਤੇ 40 ਦਹਾਕਿਆਂ ਦੇ ਵਿੰਟੇਜ਼ ਲੁੱਕ 'ਚ ਨਜ਼ਰ ਆਉਣਗੇ। ਸੋਹਮ ਆਪਣਾ ਕਿਰਦਾਰ ਨਿਭਾਉਂਦੇ ਹੋਏ ਕੋਕਨਾਸਥ ਬ੍ਰਹਾਨਸ ਵਲੋਂ ਪਾਈ ਗਈ ਪੋਸ਼ਾਕ 'ਚ ਦਿਖਾਈ ਦੇਣਗੇ। ਫਿਲਮ 'ਚ ਆਪਣੇ ਕਿਰਦਾਰ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ। ਇੰਨਾ ਹੀ ਨਹੀਂ ਫਿਲਮ ਦੀ ਸਕ੍ਰਿਪਟ ਮੁਕਾਬਕ ਸੋਹਮ ਨੂੰ ਬਾਰਿਸ਼ 'ਚ ਫਿਲਮ ਦਾ ਇਕ ਮਹੱਤਵਪੂਰਨ ਸ਼ੂਟ ਕਰਨਾ ਸੀ ਅਤੇ ਕਰੀਬ ਇਕ ਮਹੀਨੇ ਤੱਕ ਬਾਰਿਸ਼ 'ਚ ਸ਼ੂਟ ਕਰਨ ਨਾਲ ਸੋਹਮ ਦੀ ਸਿਹਤ ਕਾਫੀ ਵਿਗੜ ਗਈ ਸੀ।

ਬਾਰਿਸ਼ 'ਚ ਸ਼ੂਟ ਕਰਨ ਦੇ ਤਜ਼ਰਬੇ ਨੂੰ ਸ਼ੇਅਰ ਕਰਦੇ ਹੋਏ ਸੋਹਮ ਸ਼ਾਹ ਨੇ ਲਿਖਿਆ, ''ਅਸੀਂ ਇਕ ਮਹੀਨੇ ਤੋਂ ਜ਼ਿਆਦਾ ਬਾਰਿਸ਼ 'ਚ ਸ਼ੂਟ ਕੀਤਾ ਅਤੇ ਅਜਿਹੇ 'ਚ ਸੀਨ ਦੀ ਸਮਾਨਤਾ ਰੱਖਣਾ ਮਹੱਤਵਪੂਰਨ ਹੁੰਦਾ ਹੈ। ਉੱਥੇ ਕੁਝ ਅਜਿਹੇ ਪਲ ਵੀ ਸਨ ਜਦੋਂ ਸਹਾਇਕਾਂ ਨੂੰ ਮੇਰੇ ਕੱਪੜੇ ਸੁੱਕਣੇ ਪਾਉਣਾ ਪੈਂਦੇ ਅਤੇ ਮੈਨੂੰ ਇਕ ਵਾਰ ਫਿਰ ਗੀਲਾ ਕਰਨਾ ਪੈਂਦਾ ਪਰ ਇਕ ਸਮਾਂ ਆਇਆ ਜਦੋਂ ਬਾਰਿਸ਼ ਮੇਰੇ ਲਈ ਖਤਰਨਾਕ ਸਾਬਤ ਹੁੰਦੀ ਜਾ ਰਹੀ ਸੀ। ਇਸ ਕਾਰਨ ਮੈਂ ਭਗਵਾਨ ਨੂੰ ਪ੍ਰਾਥਨਾ ਕੀਤੀ ਕਿ ਮੈਨੂੰ ਮੁੜ ਕਦੇ ਬਾਰਿਸ਼ 'ਚ ਸ਼ੂਟ ਨਾ ਕਰਨਾ ਪਵੇ। ਕਪਲਨਾ, ਐਕਸ਼ਨ ਅਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ ਦਿਲਚਸਪ ਰੋਲਰ ਕਾਸਟ ਸਵਾਰੀ ਦੀ ਤਰ੍ਹਾਂ ਹੋਵੇਗੀ।

ਕਲਰ ਯੈਲੋ ਪ੍ਰੋਡਕਸ਼ਨ ਅਤੇ ਲਿਟਿਲ ਟਾਊਨ ਫਿਲਮਸ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁਮਬਾਡ' ਇਰੋਜ਼ ਇੰਟਰਨੈਸ਼ਨਲ ਅਤੇ ਆਨੰਦ ਐੱਲ. ਰਾਏ ਦੀ ਪੇਸ਼ਕਾਰੀ ਹੈ। ਫਿਲਮ ਆਈ ਵੇਸਟ ਤੇ ਫਿਲਮਗੇਟ ਫਿਲਮਸ ਵਲੋਂ ਸਹਿ-ਨਿਰਮਿਤ 'ਤੁਮਬਾਡ' 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।


Tags: Tumbbad Sohum Shah Anand L Rai Shooting Horror Bollywood Actor

Edited By

Kapil Kumar

Kapil Kumar is News Editor at Jagbani.