FacebookTwitterg+Mail

'ਤੁੰਬਾਡ' 'ਚ ਆਪਣੇ ਕਿਰਦਾਰ ਲਈ ਸੋਹਮ ਸ਼ਾਹ ਨੇ ਸ਼ਾਹਰੁਖ ਤੇ ਆਮਿਰ ਤੋਂ ਲਈ ਪ੍ਰੇਰਣਾ

sohum shah
09 October, 2018 01:41:17 PM

ਮੁੰਬਈ (ਬਿਊਰੋ)— ਫਿਲਮ ਰਿਲੀਜ਼ ਤੋਂ ਪਹਿਲਾਂ ਸੋਹਮ ਸ਼ਾਹ ਆਪਣੀ ਆਗਾਮੀ ਫਿਲਮ 'ਤੁੰਬਾਡ' 'ਚ ਆਪਣੇ ਅਭਿਨੈ ਕਰਕੇ ਚਰਚਾ 'ਚ ਹਨ। 'ਤੁੰਬਾਡ' 'ਚ ਸੋਹਮ ਸ਼ਾਹ ਨੇ ਆਪਣੇ ਕਿਰਦਾਰ ਲਈ ਕਾਫੀ ਮਿਹਨਤ ਕੀਤੀ ਹੈ। ਆਪਣੇ ਕਾਸਟਿਊਮ ਤੋਂ ਲੈ ਕੇ ਲੁੱਕ ਤੱਕ, ਸੋਹਮ ਸ਼ਾਹ ਨੇ ਹਰ ਬਾਰੀਕੀ 'ਤੇ ਧਿਆਨ ਦਿੱਤਾ ਪਰ ਕਿ ਤੁਸੀਂ ਜਾਣਦੇ ਹੋ ਆਪਣੀ ਇਸ ਭੂਮਿਕਾ ਲਈ ਸੋਹਮ ਨੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਅਤੇ ਆਮਿਰ ਖਾਨ ਤੋਂ ਪ੍ਰੇਰਣਾ ਲਈ ਹੈ। ਸ਼ਾਹਰੁਖ ਤੇ ਆਮਿਰ ਅਕਸਰ ਆਪਣੀ ਹਰ ਫਿਲਮ ਦੇ ਕਿਰਦਾਰ ਨੂੰ ਬਾਖੂਬੀ ਨਿਭਾਉਣ ਲਈ ਸਖਤ ਮਿਹਨਤ ਕਰਦੇ ਹਨ ਅਤੇ ਆਪਣੇ ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੇ ਹਨ। ਇਸ ਤਰ੍ਹਾਂ ਹੀ ਬਾਲੀਵੁੱਡ ਦੇ ਇਨ੍ਹਾਂ ਦੋ ਸਟਾਰਜ਼ ਤੋਂ ਪ੍ਰੇਰਣਾ ਲੈਂਦੇ ਹੋਏ ਸੋਹਮ ਨੇ 'ਤੁੰਬਾਡ' 'ਚ ਆਪਣੀ ਭੂਮਿਕਾ ਲਈ ਜਾਣ ਲਗਾ ਦਿੱਤੀ ਜਿਸ ਦਾ ਨਮੂਨਾ ਫਿਲਮ ਦੇ ਟੀਜ਼ਰ ਤੇ ਟਰੇਲਰ 'ਚ ਦੇਖਣ ਨੂੰ ਮਿਲੇਗਾ। ਇਸ ਫਿਲਮ 'ਚ ਅਨੁਭਵੀ ਅਭਿਨੇਤਾ ਸੋਹਮ ਸ਼ਾਹ ਅਣਦੇਖੇ ਅੰਦਾਜ਼ 'ਚ ਨਜ਼ਰ ਆਉਣਗੇ ਜਿੱਥੇ ਉਹ ਮਹਾਰਾਸ਼ਟਰ ਦੇ ਸਵਤੰਤਰ ਯੁੱਗ ਤੋਂ 30 ਅਤੇ 40 ਦੇ ਵਿੰਟੇਜ ਲੁੱਕ 'ਚ ਦਿਖਾਈ ਦੇਣਗੇ।

Punjabi Bollywood Tadka

ਕਲਪਨਾ, ਐਕਸ਼ਨ ਤੇ ਡਰ ਦੀ ਝਲਕ ਨਾਲ ਆਨੰਦ ਐੱਲ. ਰਾਏ ਦੀ 'ਤੁੰਬਾਡ' ਇਕ ਰੋਮਾਂਚਕਾਰੀ ਰੋਲਰ ਕਾਸਟਰ ਸਵਾਰੀ ਵਾਂਗ ਹੋਵੇਗੀ। ਵਿਜ਼ੂਅਲੀ ਅਦਭੁੱਤ ਫਿਲਮ ਹੋਣ ਕਾਰਨ 'ਤੁੰਬਾਡ' ਰਿਲੀਜ਼ ਤੋਂ ਪਹਿਲਾਂ ਹੀ ਤਾਰੀਫ ਦਾ ਪਾਤਰ ਬਣੀ ਹੋਈ ਹੈ। ਸੋਹਮ ਸ਼ਾਹ ਦੀ ਇਹ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 6 ਸਾਲ ਦੀ ਰੋਲਰ ਕਾਸਟਰ ਸਵਾਰੀ ਦੀ ਤਰ੍ਹਾਂ ਰਹੀ ਹੈ, ਜਦਕਿ ਆਨੰਦ ਐੱਲ. ਰਾਏ ਨੇ ਫਿਲਮ ਨੂੰ ਵਧੀਆ ਢੰਗ ਨਾਲ ਦਰਸਾਇਆ ਹੈ। ਕਲਰ ਯੈਲੋ ਪ੍ਰੋਡਕਸ਼ਨਜ਼ ਤੇ ਲਿਟਿਲ ਟਾਊਨ ਫਿਲਮਜ਼ ਪ੍ਰੋਡਕਸ਼ਨ ਦੇ ਸਹਿਯੋਗ ਨਾਲ 'ਤੁੰਬਾਡ' ਇਰੋਜ਼ ਇੰਟਰਨੈਸ਼ਨਲ ਤੇ ਆਨੰਦ ਐੱਲ. ਰਾਏ ਦੀ ਪੇਸ਼ਕਸ਼ ਹੈ। 'ਫਿਲਮ ਆਈ ਵੈਸਟ' ਤੇ 'ਫਿਲਮਗੇਟ ਫਿਲਮਜ਼' ਵਲੋਂ ਸਹਿ-ਨਿਰਮਿਤ 'ਤੁੰਬਾਡ' 12 ਅਕਤੂਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Punjabi Bollywood Tadka


Tags: Shahrukh Khan Aamir Khan Tumbbad Sohum Shah Rahi Anil Barve Bollywood Actor

Edited By

Kapil Kumar

Kapil Kumar is News Editor at Jagbani.