FacebookTwitterg+Mail

ਏਅਰਪੋਰਟ ਦੇ ਬਾਹਰ ਨੋਰਾ ਫਤੇਹੀ ਨਾਲ ਹੋਈ ਅਜੀਬ ਘਟਨਾ, ਵੀਡੀਓ ਵਾਇਰਲ

something   strange   happens with nora fatehi at delhi airport
12 May, 2019 01:01:56 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਜਲਦ ਹੀ ਫਿਲਮ 'ਭਾਰਤ' 'ਚ ਕੰਮ ਕਰਦੀ ਨਜ਼ਰ ਆਵੇਗੀ। ਨੋਰਾ ਦਿਲਬਰ ਸਾਂਗ ਤੋਂ ਬਾਅਦ ਇੰਟਰਨੈਸ਼ਨਲ ਸਟਾਰ ਬਣ ਚੁੱਕੀ ਹੈ। ਉਨ੍ਹਾਂ ਦਾ ਇਹ ਗੀਤ ਕਈ ਭਾਸ਼ਾਵਾਂ 'ਚ ਸ਼ੂਟ ਕੀਤਾ ਜਾ ਚੁੱਕਿਆ ਹੈ। ਨੋਰਾ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੂਟ ਕੀਤਾ ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਅਤੇ ਸ਼ੇਅਰ ਕੀਤਾ ਗਿਆ।

 
 
 
 
 
 
 
 
 
 
 
 
 
 

Something really strange is starting to happen... 😐😐 stay tuned.... @stevenroythomas @zoya.makeupandhair

A post shared by Nora Fatehi (@norafatehi) on May 11, 2019 at 2:00am PDT


ਵੀਡੀਓ ਦੇ ਕੈਪਸ਼ਨ 'ਚ ਨੋਰਾ ਨੇ ਲਿਖਿਆ,''ਕੁਝ ਬਹੁਤ ਅਜੀਬ ਹੋਣਾ ਸ਼ੁਰੂ ਹੋ ਚੁੱਕਿਆ ਹੈ... ਸਾਡੇ ਨਾਲ ਬਣੇ ਰਹੋ''। ਦਰਅਸਲ, ਵੀਡੀਓ 'ਚ ਨੋਰਾ ਫਤੇਹੀ ਅਸਿਸਟੈਂਟ ਡਾਇਰੈਕਟਰ ਸਟੀਵਨ ਰਾÂ ਥਾਮਸ ਨਾਲ ਦਿੱਲੀ ਏਅਰਪੋਰਟ 'ਤੇ ਜਾਂਦੀ ਦਿਖਾਈ ਦੇ ਰਹੀ ਹੈ। ਦੋਵਾਂ ਇਕੱਠੇ ਜਾ ਰਹੇ ਹੁੰਦੇ ਹਨ ਕਿ ਅਚਾਨਕ ਇਕ ਫੈਨ ਦੋੜ ਕੇ ਆਉਂਦੀ ਹੈ ਅਤੇ ਸਟੀਵਨ ਦੇ ਨਾਲ ਸੈਲਫੀ ਲੈਣ ਲੱਗਦੀ ਹੈ। ਕੋਲ ਹੀ ਖੜ੍ਹੀ ਨੋਰਾ ਹੈਰਾਨ ਅਤੇ ਨਿਰਾਸ਼ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਦੀ ਹੈ। ਉਦੋਂ ਅਚਾਨਕ ਇਕ ਹੋਰ ਫੈਨ ਆਉਂਦਾ ਹੈ ਅਤੇ ਉਹ ਨੋਰਾ ਫਤੇਹੀ ਨਾਲ ਸੈਲਫੀ ਕਲਿਕ ਕਰਨ ਲੱਗਦਾ ਹੈ।
Punjabi Bollywood Tadka
17 ਘੰਟੇ ਦੇ ਅੰਦਰ ਇਸ ਵੀਡੀਓ ਨੂੰ 9 ਲੱਖ 66 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਇਕ ਫੈਨ ਨੇ ਕੁਮੈਂਟ ਬਾਕਸ 'ਚ ਲਿਖਿਆ,''ਨਿਰਾਸ਼ ਨਾ ਹੋ ਨੋਰਾ ਘੱਟ ਤੋਂ ਘੱਟ ਉਹ ਸਰਦਾਰ ਫੈਨ ਤੁਹਾਨੂੰ ਜਾਣਦਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨੋਰਾ ਸਲਮਾਨ ਖਾਨ ਸਟਾਰਰ ਫਿਲਮ 'ਭਾਰਤ' 'ਚ ਜਲਦ ਨਜ਼ਰ ਆਉਣ ਵਾਲੀ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ 5 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Nora FatehDelhiAirportInstagram VideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.