ਮੁੰਬਈ(ਬਿਊਰੋ)— ਮਸ਼ਹੂਰ ਗਾਇਕ ਦਲੇਰ ਮਹਿੰਦੀ ਨੂੰ 14 ਸਾਲ ਪੁਰਾਣੇ 'ਚ ਮਾਨਵ ਤਸਕਰੀ ਦੇ ਮਾਮਲੇ 'ਚ 2 ਸਾਲ ਕੈਦ ਦੀ ਸਜਾ ਸੁਣਾਈ ਗਈ। ਹਾਲਾਂਕਿ ਇਸ ਤੋਂ ਬਾਅਦ ਜ਼ਮਾਨਤ ਵੀ ਮਿਲ ਗਈ। ਉਂਝ ਬਾਲੀਵੁੱਡ ਦੀ ਇਕ ਅਦਾਕਾਰਾ ਅਜਿਹੀ ਵੀ ਹੈ, ਜਿਸ ਨੇ ਮਾਨਵ ਤਸਕਰੀ ਵਰਗੇ ਕ੍ਰਾਈਮ ਦਾ ਸ਼ਿਕਾਰ ਹੋਏ ਲੋਕਾਂ ਲਈ 'ਨੋ ਮੋਰ ਟਿਅਰ' ਨਾਂ ਦੀ ਸੰਸਥਾ ਸ਼ੁਰੂ ਕੀਤੀ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਸਲਮਾਨ ਖਾਨ ਦੀ ਪ੍ਰੇਮਿਕਾ ਰਹਿ ਚੁੱਕੀ ਸੋਮੀ ਅਲੀ ਹੈ।
5 ਸਾਲ ਦੀ ਉਮਰ 'ਚ ਹੋਇਆ ਜਿਨਸੀ ਸ਼ੋਸ਼ਣ ਤੇ 13 ਦੀ ਉਮਰ 'ਚ ਰੇਪ
ਪਾਕਿਸਤਾਨੀ ਮੂਲ ਦੀ ਅਦਾਕਾਰਾ ਸੋਮੀ ਅਲੀ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ, ''ਮੈਂ ਕਈ ਤਰ੍ਹਾਂ ਦੇ ਸ਼ੋਸ਼ਣ ਸਹਿ-ਸਹਿ ਕੇ ਵੱਡੀ ਹੋਈ ਹਾਂ। ਜਦੋਂ ਮੈਂ 5 ਸਾਲ ਦੀ ਸੀ, ਤਾਂ ਮੇਰੇ ਨਾਲ ਛੇੜਛਾੜ ਕੀਤੀ ਗਈ ਤੇ 12 ਸਾਲ ਦੀ ਉਮਰ 'ਚ ਮੈਂ ਯੂ. ਐੱਸ. ਸ਼ਿਫਟ ਹੋ ਗਈ ਤੇ 13 ਦੀ ਉਮਰ 'ਚ ਮੇਰਾ ਰੇਪ ਕੀਤਾ ਗਿਆ। ਮੈਂ ਹਮੇਸ਼ਾ ਹੀ ਛੇੜਛਾੜ ਦਾ ਸਾਹਮਣਾ ਕੀਤਾ। ਹਮੇਸ਼ਾ ਤੋਂ ਇਸ ਤਰ੍ਹਾਂ ਦੇ ਕ੍ਰਾਈਮ ਨਾਲ ਪੀੜਤ ਮਹਿਲਾਵਾਂ, ਮਰਦਾਂ ਤੇ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਸੀ।''
ਦੱਸ ਦੇਈਏ ਕਿ ਸਾਲ 2007 'ਚ ਸੋਨੀ ਨੇ ਸੰਸਥਾ 'ਨੋ ਮੋਰ ਟਿਅਰ' ਸ਼ੁਰੂ ਕੀਤੀ। ਉਹ ਆਖਦੀ ਹੈ ਕਿ ਸੰਸਥਾ ਦੀ ਸ਼ੁਰੂਆਤ ਉਸ ਨੇ ਡੋਮੇਸਟਿਕ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਕੀਤੀ ਸੀ। ਸੋਮੀ ਮੁਤਾਬਕ ਪਿਛਲੇ 10 ਸਾਲਾਂ 'ਚ ਮੇਰੀ ਸੰਸਥਾ ਨੇ ਹਜ਼ਾਰਾਂ ਮਹਿਲਾਵਾਂ, ਮਰਦਾਂ ਤੇ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦਾ ਕੰਮ ਕੀਤਾ ਹੈ। ਇਸ ਨਾਲ ਕਈ ਵਿਆਹੁਤਾ ਮਹਿਲਾਵਾਂ, ਜਿਨ੍ਹਾਂ ਨੂੰ ਪਤੀ ਨੇ ਸੰਬੰਧ ਬਣਾਉਣ ਲਈ ਵਰਤਿਆਂ ਤੇ ਫਿਰ ਵੇਚ ਦਿੱਤਾ, ਅਜਿਹੇ ਕਈ ਲੜਕੇ-ਲੜਕੀਆਂ ਸ਼ਾਮਲ ਹਨ, ਜੋ ਆਪਣੇ ਹੀ ਘਰ 'ਚ ਛੇੜਛਾੜ ਦਾ ਸ਼ਿਕਾਰ ਹੋਏ ਸਨ। ਇਸ 'ਚ ਜ਼ਿਆਦਾਤਰ ਭਾਰਤੀ ਤੇ ਪਾਕਿਸਤਾਨੀ ਲੋਕ ਸ਼ਾਮਲ ਹਨ।
ਪਹਿਲਾਂ ਪਿਆਰ ਸੀ ਸੋਮੀ ਦਾ ਸਲਮਾਨ ਖਾਨ
ਇਕ ਇੰਟਰਵਿਊ ਦੌਰਾਨ ਸੋਮੀ ਨੇ ਸਲਮਾਨ ਨਾਲ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ। ਸੋਮੀ ਨੇ ਇਸ ਸਦੌਰਾਨ ਆਖਿਆ ਸੀ ਕਿ ਸਲਮਾਨ ਖਾਨ ਮੇਰਾ ਪਹਿਲਾਂ ਬੁਆਏਫ੍ਰੈਂਡ ਹੈ ਪਰ ਐਸ਼ਵਰਿਆ ਰਾਏ ਦੇ ਆਉਣ ਨਾਲ ਸਾਡਾ ਰਿਸ਼ਤਾ ਟੁੱਟ ਗਿਆ।''
8 ਸਾਲ ਤੱਕ ਰਿਹਾ ਸਲਮਾਨ ਨਾਲ ਰਿਲੇਸ਼ਨਸ਼ਿਪ
ਜਦੋਂ ਸੋਮੀ 15 ਸਾਲ ਦੀ ਸੀ, ਉਦੋਂ ਉਸ ਨੇ ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕਿਯਾ' ਦੇਖੀ ਤੇ ਉਸ ਨੂੰ ਦਿਲ ਦੇ ਬੈਠੀ। ਸਲਮਾਨ ਨਾਲ ਵਿਆਹ ਦੀ ਚਾਹਤ ਲਈ ਉਹ ਮੁੰਬਈ ਆਈ ਤੇ ਕੰਮ ਦੀ ਭਾਲ ਕਰਨ ਲੱਗੀ। ਇਸ ਦੌਰਾਨ ਇਕ ਸਟੂਡੀਓ 'ਚ ਉਸ ਦੀ ਮੁਲਾਕਾਤ ਸਲਮਾਨ ਖਾਨ ਨਾਲ ਹੋਈ। ਕਰੀਬ 8 ਸਾਲ ਤੱਕ ਸੋਮੀ ਸਲਮਾਨ ਖਾਨ ਨਾਲ ਰਿਲੇਸ਼ਨਸ਼ਿਪ 'ਚ ਰਹੀ।
ਰਿਸ਼ਤਾ ਟੁੱਟਣ ਦਾ ਨਹੀਂ ਕੋਈ ਅਫਸੋਸ
ਸੋਮੀ ਨੇ ਦੱਸਿਆ, ''ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ ਕਿ ਸਲਮਾਨ ਨਾਲ ਮੇਰਾ ਰਿਸ਼ਤਾ ਅੱਗੇ ਨਾ ਵਧ ਸਕਿਆ। ਸਲਮਾਨ ਤੇ ਉਸ ਦੇ ਪਰਿਵਾਰ ਤੋਂ ਮੈਂ ਬਹੁਤ ਕੁਝ ਸਿੱਖਿਆ।''