FacebookTwitterg+Mail

ਅਕਸ਼ੈ ਕੁਮਾਰ ਦੇ ਨਾਲ ਇਨ੍ਹਾਂ ਸੈਲੀਬ੍ਰਿਟੀਜ਼ ਨੂੰ ਵੀ ਪਸੰਦ ਆਇਆ 'ਸੰਨ ਆਫ ਮਨਜੀਤ ਸਿੰਘ' ਦਾ ਟਰੇਲਰ

son of manjeet singh
03 October, 2018 03:01:56 PM

ਜਲੰਧਰ (ਬਿਊਰੋ) —  12 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦੇ ਟਰੇਲਰ ਨੂੰ ਆਮ ਲੋਕਾਂ ਦੇ ਨਾਲ-ਨਾਲ ਕਈ ਵੱਡੇ-ਵੱਡੇ ਸੈਲੀਬ੍ਰਿਟੀਜ਼ ਵੀ ਖੂਬ ਪਸੰਦ ਕਰ ਰਹੇ ਹਨ। ਹਾਲ ਹੀ 'ਚ 'ਸੰਨ ਆਫ ਮਨਜੀਤ ਸਿੰਘ' ਦੇ ਟਰੇਲਰ 'ਤੇ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਹਰਭਜਨ ਮਾਨ ਨੇ ਟਵੀਟ ਕਰਕੇ ਖੂਬ ਤਾਰੀਫ ਕੀਤੀ ਹੈ। ਇਸ ਤੋਂ ਇਲਾਵਾ ਕ੍ਰਿਕਟਰ ਦੇ ਤੇਜ ਗੇਂਦਬਾਜ਼ ਖਿਡਾਰੀ ਹਰਭਜਨ ਸਿੰਘ ਨੇ ਵੀ ਟਵੀਟ ਕਰਕੇ ਖੂਬ ਤਾਰੀਫਾਂ ਕੀਤੀਆਂ ਹਨ। ਦਰਅਸਲ ਫਿਲਮ ਦੀ ਕਹਾਣੀ 'ਚ ਦਮਨਪ੍ਰੀਤ ਸਿੰਘ ਯਾਨੀ ਗੁਰਪ੍ਰੀਤ ਘੁੱਗੀ ਦਾ ਬੇਟਾ ਵੀ ਹਰਭਜਨ ਸਿੰਘ ਵਰਗਾ ਖਿਡਾਰੀ ਹੀ ਬਣਨਾ ਚਾਹੁੰਦਾ ਹੈ। 

 

ਦੱਸ ਦੇਈਏ ਕਿ ਫਿਲਮ ਦੀ ਕਹਾਣੀ 'ਚ ਪਿਉ-ਪੁੱਤ ਦੇ ਪਿਆਰ ਦੇ ਨਾਲ-ਨਾਲ ਦੁਨੀਆ ਦੇ ਅਨੇਕਾਂ ਰੰਗਾਂ ਨੂੰ ਵੀ ਦਿਖਾਇਆ ਜਾ ਰਿਹਾ ਹੈ। 'ਸੰਨ ਆਫ ਮਨਜੀਤ ਸਿੰਘ' ਕਪਿਲ ਸ਼ਰਮਾ ਦੀ ਪ੍ਰੋਡਕਸ਼ਨ ਵਜੋਂ ਡੈਬਿਊ ਫਿਲਮ ਹੈ। ਇਸ ਫਿਲਮ ਨੂੰ ਕਪਿਲ ਸ਼ਰਮਾ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਮਾਤਾ ਸੁਮੀਤ ਸਿੰਘ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਅਤੇ ਵਿਕਰਮ ਗਰੋਵਰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਤਿਆਰ ਕੀਤੀ ਜਾ ਰਹੀ ਹੈ।


ਦੱਸਣਯੋਗ ਹੈ ਕਿ 'ਸੰਨ ਆਫ ਮਨਜੀਤ ਸਿੰਘ' ਫਿਲਮ 'ਚ ਮਨਜੀਤ ਸਿੰਘ ਦਾ ਕਿਰਦਾਰ ਗੁਰਪ੍ਰੀਤ ਘੁੱਗੀ ਅਤੇ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਦਮਨਪ੍ਰੀਤ ਸਿੰਘ ਨਿਭਾ ਰਿਹਾ ਹੈ, ਜੋ ਕਿ ਮਸ਼ਹੂਰ ਭਾਰਤੀ ਕ੍ਰਿਕਟਰ ਦੇ ਤੇਜ ਗੇਂਦਬਾਜ਼ ਹਰਭਜਨ ਸਿੰਘ ਵਾਂਗ ਬਣਨਾ ਚਾਹੁੰਦਾ ਹੈ।

 

ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਸਿੰਘ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੀ ਪੂਰੀ ਕਹਾਣੀ ਪਿਉ-ਪੁੱਤ ਦੇ ਸੁਪਨਿਆਂ 'ਤੇ ਆਧਾਰਿਤ ਹੈ। ਹੁਣ ਫਿਲਮ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦੇ ਅੰਤ 'ਚ ਇਕ ਪਿਤਾ ਦੇ ਸੁਪਨੇ ਪੂਰੇ ਹੁੰਦੇ ਹਨ ਜਾਂ ਬੇਟੇ ਦੀ ਕ੍ਰਿਕਟ ਪ੍ਰਤੀ ਚਾਹਤ। ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 


Tags: Son Of Manjeet Singh Akshay Kumar Harbhajan Mann Harbhajan Singh Kapil Sharma Sumeet Singh Gurpreet Ghuggi BN Sharma Vikram Grover Surmeet Maavi

Edited By

Sunita

Sunita is News Editor at Jagbani.