FacebookTwitterg+Mail

ਕਾਮੇਡੀ ਤੇ ਭਾਵੁਕ ਕਰਨ ਵਾਲੇ 'ਸੰਨ ਆਫ ਮਨਜੀਤ ਸਿੰਘ' ਦੇ ਡਾਇਲਾਗ ਪ੍ਰੋਮੋਜ਼ ਰਿਲੀਜ਼ (ਵੀਡੀਓਜ਼)

son of manjeet singh dialogue promos
01 October, 2018 08:27:47 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਇਨ੍ਹੀਂ ਦਿਨੀਂ ਚਰਚਾ 'ਚ ਹੈ। ਇਸ ਫਿਲਮ ਦੇ ਚਰਚਾ 'ਚ ਰਹਿਣ ਦੀ ਵਜ੍ਹਾ ਹੈ ਇਸ ਦਾ ਕੰਸੈਪਟ। ਫਿਲਮ ਬਹੁਤ ਹੀ ਖੂਬਸੂਰਤ ਕੰਸੈਪਟ ਯਾਨੀ ਕਿ ਪਿਓ-ਪੁੱਤ ਦੇ ਰਿਸ਼ਤੇ 'ਤੇ ਆਧਾਰਿਤ ਹੈ, ਜਿਸ 'ਚ ਹਾਸੇ-ਠੱਠੇ, ਪਿਆਰ ਤੇ ਜਜ਼ਬਾਤ ਦੇਖਣ ਨੂੰ ਮਿਲ ਰਹੇ ਹਨ। ਫਿਲਮ 'ਚ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ ਫਿਲਮ ਦੇ ਦੋ ਡਾਇਲਾਗ ਪ੍ਰੋਮੋਜ਼ ਰਿਲੀਜ਼ ਹੋਏ ਹਨ। ਇਨ੍ਹਾਂ 'ਚੋਂ ਇਕ ਪ੍ਰੋਮੋ 'ਚ ਦਮਨਪ੍ਰੀਤ ਸਿੰਘ, ਜੋ ਕਿ ਗੁਰਪ੍ਰੀਤ ਘੁੱਗੀ ਦੇ ਪੁੱਤ ਦੀ ਭੂਮਿਕਾ ਨਿਭਾਅ ਰਿਹਾ ਹੈ, ਮਜ਼ਾਕ ਕਰਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਡਾਇਲਾਗ ਪ੍ਰੋਮੋ 'ਚ ਗੁਰਪ੍ਰੀਤ ਘੁੱਗੀ ਆਪਣੀ ਅਦਾਕਾਰੀ ਦੀ ਮਿਸਾਲ ਦੇ ਰਹੇ ਹਨ ਤੇ ਸਭ ਨੂੰ ਭਾਵੁਕ ਕਰ ਰਹੇ ਹਨ। ਆਓ ਦੇਖਦੇ ਹਾਂ ਇਹ ਡਾਇਲਾਗ ਪ੍ਰੋਮੋਜ਼—

1. ਮੈਨੂੰ ਵਿਦਿਆ ਪੜ੍ਹਾਈ ਦੀ ਕਸਮ

2. ਬਹੁਤ ਦੇਰ ਹੋ ਚੁਕੀ

ਦੱਸਣਯੋਗ ਹੈ ਕਿ 'ਸੰਨ ਆਫ ਮਨਜੀਤ ਸਿੰਘ' ਫਿਲਮ 'ਚ ਗੁਰਪ੍ਰੀਤ ਘੁੱਗੀ ਤੇ ਦਮਨਪ੍ਰੀਤ ਸਿੰਘ ਤੋਂ ਇਲਾਵਾ ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਜਪਜੀ ਖਹਿਰਾ ਤੇ ਤਾਨੀਆ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਦਾ ਹੈ ਤੇ ਇਸ ਦੇ ਡਾਇਲਾਗਸ ਸੁਰਮੀਤ ਮਾਵੀ ਨੇ ਲਿਖੇ ਹਨ। ਫਿਲਮ ਨੂੰ ਡਾਇਰੈਕਟ ਵਿਕਰਮ ਗਰੋਵਰ ਨੇ ਕੀਤਾ ਹੈ। ਇਸ ਦੇ ਪ੍ਰੋਡਿਊਸਰ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਹਨ। 'ਸੰਨ ਆਫ ਮਨਜੀਤ ਸਿੰਘ' ਦੁਨੀਆ ਭਰ 'ਚ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Son Of Manjeet Singh Dialogue Promos Gurpreet Ghuggi Damanpreet Singh Kapil Sharma Vikram Grover Sumeet Singh

Edited By

Rahul Singh

Rahul Singh is News Editor at Jagbani.