FacebookTwitterg+Mail

'ਸੰਨ ਆਫ ਮਨਜੀਤ ਸਿੰਘ' ਨਾਲ ਕਪਿਲ ਦੇ ਚਿਹਰੇ 'ਤੇ ਪਰਤਿਆ ਹਾਸਾ

son of manjeet singh kapil sharma
04 October, 2018 11:32:02 AM

ਮੁੰਬਈ(ਬਿਊਰੋ)— ਕਾਮੇਡੀ ਕਿੰਗ ਕਪਿਲ ਸ਼ਰਮਾ ਹੋਲੀ-ਹੋਲੀ ਆਪਣੇ ਰੰਗ 'ਚ ਵਾਪਸ ਪਰਤ ਰਹੇ ਹਨ। ਜਲਦ ਹੀ ਉਹ ਸੋਨੀ ਟੀ. ਵੀ. 'ਤੇ ਵਾਪਸੀ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ 'ਚ ਹੈ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਦਮਨਪ੍ਰੀਤ ਸਿੰਘ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਤਿਆਰ ਕੀਤੀ ਜਾ ਰਹੀ ਹੈ। ਫਿਲਮ ਦੀ ਪੂਰੀ ਕਹਾਣੀ ਪਿਉ-ਪੁੱਤ ਦੇ ਸੁਪਨਿਆਂ 'ਤੇ ਆਧਾਰਿਤ ਹੈ।

Punjabi Bollywood Tadka
ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨਾ ਸਿਰਫ ਫਿੱਟ ਨਜ਼ਰ ਆ ਰਹੇ ਹਨ ਸਗੋਂ ਉਨ੍ਹਾਂ ਦਾ ਭਾਰ ਵੀ ਕਾਫੀ ਘੱਟ ਦਿਸ ਰਿਹਾ ਹੈ। ਕਪਿਲ ਦੀਆਂ 2-3 ਮਹੀਨੇ ਪਹਿਲਾਂ ਜੋ ਤਸਵੀਰਾਂ ਵਾਇਰਲ ਹੋਈਆਂ ਸਨ, ਉਨ੍ਹਾਂ ਤਸਵੀਰਾਂ 'ਚ ਕਪਿਲ ਕਾਫੀ ਮੋਟਾ ਨਜ਼ਰ ਆ ਰਿਹਾ ਸੀ। ਦੱਸਿਆ ਗਿਆ ਸੀ ਕਿ ਅਜਿਹਾ ਡਿਪ੍ਰੈਸ਼ਨ ਕਾਰਨ ਹੋ ਰਿਹਾ ਸੀ ਪਰ ਹੁਣ ਕਪਿਲ ਇਨ੍ਹਾਂ ਤਸਵੀਰਾਂ 'ਚ ਬਿਲਕੁਲ ਫਿੱਟ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ 'ਤੇ ਚਮਕ ਵੀ ਵਾਪਸ ਆ ਗਈ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਕਪਿਲ ਨੇ ਕੈਪਸ਼ਨ 'ਚ ਲਿਖਿਆ, ''ਪੰਜਾਬ, ਅੰਮ੍ਰਿਤਸਰ, ਜਧੰਧਰ, ਕੁਲਚੇ, ਮੱਠੀ, ਛੋਲੇ, ਲੱਸੀ=5 ਕਿਲੋ ਵਜ਼ਨ ਵਧ ਗਿਆ ਹੈ ਪਰ ਕਪਿਲ ਨੂੰ ਦੇਖ ਕੇ ਨਹੀਂ ਲੱਗ ਰਿਹਾ ਕਿ ਉਨ੍ਹਾਂ ਦਾ ਵਜ਼ਨ ਵਧਿਆ ਹੋਵੇ।

Punjabi Bollywood Tadka
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ 'ਚ ਹੈ। ਵਿਕਰਮ ਗਰੋਵਰ ਦੇ ਨਿਰਦੇਸ਼ਨ ਵਾਲੀ ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਮਿਲ ਕੇ ਪ੍ਰੋਡਿਊਸ ਕੀਤਾ ਹੈ। ਖਬਰ ਹੈ ਕਿ ਕਪਿਲ ਇਸੇ ਮਹੀਨੇ ਟੀ. ਵੀ. 'ਤੇ ਨਵੇਂ ਸ਼ੋਅ ਨਾਲ ਵਾਪਸੀ ਕਰ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ 'ਕਾਮੇਡੀ ਨਾਈਟਸ ਵਿਦ ਕਪਿਲ' ਨੂੰ ਡਾਇਰੈਕਟ ਕਰਨ ਵਾਲੇ ਭਾਰਤ ਕੁਕਰੇਤੀ ਇਸ ਸ਼ੋਅ ਨੂੰ ਡਾਇਰੈਕਟ ਕਰ ਸਕਦੇ ਗਨ। ਇਹ ਸ਼ੋਅ ਕਾਮੇਡੀ 'ਤੇ ਆਧਾਰਿਤ ਹੋਵੇਗਾ।
 


Tags: Son Of Manjeet Singh Kapil Sharma Sumeet Singh Gurpreet Ghuggi BN Sharma Vikram Grover Surmeet Maavi

Edited By

Sunita

Sunita is News Editor at Jagbani.