FacebookTwitterg+Mail

ਇੰਨੀ ਮਿਹਨਤ ਨਾਲ ਤਿਆਰ ਹੋ ਰਿਹੈ 'ਸੰਨ ਆਫ ਮਨਜੀਤ ਸਿੰਘ' ਦਾ ਮਿਊਜ਼ਿਕ (ਵੀਡੀਓ)

son of manjeet singh music
24 September, 2018 02:55:34 PM

ਜਲੰਧਰ (ਬਿਊਰੋ)— ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਇਕ ਫਿਲਮ ਪ੍ਰੋਡਿਊਸ ਕੀਤੀ ਹੈ, ਜਿਸ ਦਾ ਨਾਂ ਹੈ 'ਸੰਨ ਆਫ ਮਨਜੀਤ ਸਿੰਘ'। ਹਾਲ ਹੀ 'ਚ ਇਸ ਫਿਲਮ ਦੇ ਪੋਸਟਰਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਗੁਰਪ੍ਰੀਤ ਘੁੱਗੀ ਦੀ ਲੁੱਕ ਕਾਫੀ ਪ੍ਰਭਾਵਿਤ ਕਰਦੀ ਹੈ। ਇਹੀ ਨਹੀਂ ਫਿਲਮ ਦੇ ਸੰਗੀਤ ਨੂੰ ਲੈ ਕੇ ਵੀ ਜ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਹਾਲ ਹੀ 'ਚ ਕਪਿਲ ਸ਼ਰਮਾ ਨੇ ਫਿਲਮ ਲਈ ਗੀਤ ਰਿਕਾਰਡ ਕੀਤਾ ਸੀ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ। ਹੁਣ ਕਮਲ ਖਾਨ ਦੀ ਆਵਾਜ਼ 'ਚ ਫਿਲਮ ਦੇ ਨਵੇਂ ਗੀਤ ਦੀ ਝਲਕ ਸਾਨੂੰ ਮਿਲ ਰਹੀ ਹੈ।

ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਕਮਲ ਖਾਨ ਸਟੂਡੀਓ 'ਚ ਫਿਲਮ ਲਈ ਰਿਕਾਰਡ ਕੀਤੇ ਗੀਤ ਨੂੰ ਸੁਣ ਰਹੇ ਹਨ। ਗੀਤ ਦੇ ਬੋਲ 'ਤਰ ਜਾ ਤੂੰ ਖਵਾਬਾਂ ਦਾ ਦਰਿਆ' ਹਨ। ਗੀਤ ਕਾਫੀ ਉਤਸ਼ਾਹਿਤ ਕਰਨ ਵਾਲਾ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਫਿਲਮ 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਫਿਲਮ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ। ਫਿਲਮ ਨੂੰ ਡਾਇਰੈਕਟ ਵਿਕਰਮ ਗਰੋਵਰ ਨੇ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ 'ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਫਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜਿਹੜਾ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।


Tags: Son Of Manjeet Singh Music Kamal Khan Kapil Sharma Sumeet Singh Gurpreet Ghuggi

Edited By

Rahul Singh

Rahul Singh is News Editor at Jagbani.