ਮੁੰਬਈ— ਗਾਇਕਾ ਸੋਨਾ ਮੋਹਪਾਤਰਾ ਦਾ ਕਹਿਣਾ ਹੈ ਕਿ ਉਹ ਨਿੱਜੀ ਤੌਰ 'ਤੇ ਸੋਨਾਕਸ਼ੀ ਸਿਨ੍ਹਾ ਦੇ ਖਿਲਾਫ ਨਹੀਂ ਹੈ ਅਤੇ ਜੇ ਉਹ ਮੰਚ 'ਤੇ ਜਾ ਕੇ ਚੰਗਾ ਗਾਣਾ ਗਾਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਤਾੜੀ ਵਜਾਏਗੀ। ਜ਼ਿਕਰਯੋਗ ਹੈ ਕਿ ਸੋਨਾ ਨੇ ਜਸਟਿਸ ਬੀਬਰ ਕੰਸਰਟ ਵਿਚ ਸੋਨਾਕਸ਼ੀ ਦੀ ਪੇਸ਼ਕਾਰੀ ਦੀਆਂ ਖਬਰਾਂ 'ਤੇ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਸੋਨਾਕਸ਼ੀ ਦੇ ਸੰਗੀਤਕਾਰਾਂ ਦੇ ਨਿਮਰ ਬਣਨ ਸੰਬੰਧੀ ਬਿਆਨ ਦੀ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਸੋਨਾਕਸ਼ੀ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਟਵਿਟਰ 'ਤੇ ਸੋਨਾ ਨੂੰ ਬਲਾਕ ਕਰ ਦਿੱਤਾ ਸੀ। ਇਹ ਪੁੱਛਣ 'ਤੇ ਕਿ ਹੁਣ ਉਨ੍ਹਾਂ ਦੋਹਾਂ ਵਿਚਾਲੇ ਮਾਮਲਾ ਠੰਡਾ ਹੋ ਗਿਆ ਹੈ ਤਾਂ ਸੋਨਾ ਨੇ ਕਿਹਾ ਕਿ ਉਨ੍ਹਾਂ ਦੋਹਾਂ ਵਿਚਾਲੇ ਕਦੇ ਝਗੜਾ ਨਹੀਂ ਹੋਇਆ ਸੀ। ਉਸ ਨੇ ਕਿਹਾ ਕਿ ਮੈਂ ਇਕ ਆਮ ਜਿਹੀ ਗੱਲ ਕਹੀ ਸੀ ਪਰ ਉਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਮੇਰੇ ਤੇ ਸੋਨਾਕਸ਼ੀ ਵਿਚਾਲੇ ਝਗੜਾ ਹੈ ਤੇ ਇਹ ਬਹੁਤ ਹੀ ਹਾਸੋਹੀਣਾ ਹੈ। ਸੋਨਾਕਸ਼ੀ ਨਾਲ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ।