FacebookTwitterg+Mail

ਸਿੰਗਰ ਸੋਨਾ ਮੋਹਾਪਾਤਰਾ ਨੂੰ ਮੁਸਲਿਮ ਸੰਗਠਨ ਵੱਲੋਂ ਮਿਲੀ ਧਮਕੀ

sona mohapatra
01 May, 2018 02:02:36 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੋਨਾ ਮਹਾਪਾਤਰਾ ਨੂੰ ਇਕ ਮੁਸਲਮਾਨ ਸੰਗਠਨ ਕੋਲੋ ਧਮਕੀ ਮਿਲੀ ਹੈ। ਸੰਗਠਨ ਨੇ ਉਨ੍ਹਾਂ ਨੂੰ ਆਪਣਾ ਮਿਊਜ਼ਿਕ ਵੀਡੀਓ ਵਾਪਿਸ ਲੈਣ ਲਈ ਕਿਹਾ ਹੈ। ਸੋਨਾ ਨੂੰ ਇਸ ਸੰਬੰਧ 'ਚ ਸੰਗਠਨ ਰਾਹੀਂ ਈ-ਮੇਲ ਰਾਹੀਂ ਨੋਟਿਸ ਵੀ ਭੇਜਿਆ ਗਿਆ ਹੈ। ਇਹ ਜਾਣਕਾਰੀ ਖੁਦ ਗਾਇਕਾ ਨੇ ਸੋਮਵਾਰ (30 ਅਪ੍ਰੈਲ) ਨੂੰ ਸੋਸ਼ਲ ਮੀਡੀਆ ਰਾਹੀ ਦਿੱਤੀ। ਉਨ੍ਹਾਂ ਨੇ ਇਸ ਨਾਲ ਮੁੰਬਈ ਪੁਲਸ ਨਾਲ ਮਾਮਲੇ 'ਚ ਮਦਦ ਦੀ ਮੰਗ ਕੀਤੀ ਹੈ। ਸੋਨਾ ਦਾ ਹਾਲ ਹੀ 'ਚ 'ਤੇਰੀ ਸੂਰਤ' ਐਲਬਮ ਲਾਂਚ ਹੋਇਆ ਹੈ। ਇਹ ਟ੍ਰੈਕ ਉਨ੍ਹਾਂ ਦੇ ਸਭ ਤੋਂ ਨਵੇਂ ਪ੍ਰੋਜੈਕਟ 'ਲਾਲ ਪਰੀ ਮਸਤਾਨੀ' ਦਾ ਹੈ। ਖਾਸ ਗੱਲ ਇਹ ਹੈ ਕਿ ਅਮੀਰ ਖੁਸਰੋ ਨੇ ਇਸ ਸੂਫੀ ਗੀਤ ਨੂੰ ਨਿਜਾਮੁੱਦੀਨ ਔਲੀਆ ਲਈ ਲਿਖਿਆ ਸੀ।

Punjabi Bollywood Tadka
ਮਦਰਿਆ ਸੂਫੀ ਫਾਊਂਡੇਸ਼ਨ ਨਾਮ ਦੇ ਸੰਗਠਨ ਨੇ ਇਸ ਨੂੰ ਲੈ ਕੇ ਗਾਇਕਾ ਨੂੰ ਨੋਟਿਸ ਭੇਜਿਆ ਹੈ। ਸਿੰਗਰ ਨੇ ਇਸ ਸੰਬੰਧ ਵਿਚ ਸੋਮਵਾਰ (30 ਅਪ੍ਰੈਲ) ਨੂੰ ਕੁਝ ਟਵੀਟਸ ਅਤੇ ਫੇਸਬੁੱਕ ਪੋਸਟ ਕੀਤੇ। ਮੁੰਬਈ ਪੁਲਸ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਮੈਨੂੰ ਧਮਕੀ ਭਰਿਆ ਨੋਟਿਸ ਮਿਲਿਆ ਹੈ। ਮਦਰਿਆ ਸੂਫੀ ਫਾਊਂਡੇਸ਼ਨ ਨੇ ਇਸ ਨਾਲ ਮੰਗ ਕੀਤੀ ਹੈ ਕਿ ਮੈਂ ਆਪਣਾ ਇਕ ਮਿਊਜ਼ਿਕ ਵੀਡੀਓ ਵਾਪਸ ਲੈ ਲਵਾਂ, ਜਿਸ ਨੂੰ ਭਾਰਤੀ ਸੈਂਸਰ ਬੋਰਡ ਪਾਸ ਕਰ ਚੁੱਕਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਵੀਡੀਓ ਅਸ਼ਲੀਲ ਹੈ ਅਤੇ ਇਸ ਦੇ ਕਾਰਨ ਸਾਂਪ੍ਰਦਾਇਕ ਤਨਾਅ ਪੈਦਾ ਹੋ ਸਕਦਾ ਹੈ।''

Punjabi Bollywood Tadka
ਅਗਲੇ ਟਵੀਟ 'ਚ ਉਹ ਬੋਲੀ,''ਸੂਫੀ ਮਦਰਿਆ ਫਾਊਂਡੇਸ਼ਨ ਨੇ ਮੈਨੂੰ ਦੋਸ਼ੀ ਕਰਾਰ ਦਿੱਤਾ ਹੈ। ਕਿਹਾ ਹੈ ਕਿ ਉਨ੍ਹਾਂ ਨੂੰ ਮੇਰਾ ਪੰਜ ਸਾਲ ਪੁਰਾਣਾ ਇਕ ਵੀਡੀਓ- ''ਪਿਯਾ ਸੇ ਨੈਨਾ' ਮਿਲਿਆ ਹੈ, ਜਿਸ ਵਿਚ ਇਸਲਾਮ ਦੀ ਬਦਨਾਮੀ ਕੀਤੀ ਗਈ ਹੈ। ਕਾਰਨ ਮੈਂ ਉਸ ਦੌਰਾਨ ਪੂਰੇ ਕੱਪੜੇ ਨਹੀਂ ਪਹਿਨੇ ਸਨ ਅਤੇ ਵੈਸਟਰਨ ਮਿਊਜ਼ਿਕ ਨਾਲ ਗੀਤ ਗਾਇਆ ਸੀ।''

Punjabi Bollywood Tadka
ਮੁੰਬਈ ਪੁਲਸ ਨੇ ਸੋਨਾ ਦੇ ਟਵੀਟਸ ਦਾ ਨੋਟਿਸ ਲੈ ਲਿਆ ਅਤੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸਿੰਗਰ ਨੂੰ ਇਸ ਤੋਂ ਪਹਿਲਾਂ ਸਲਮਾਨ ਵਿਵਾਦ ਨੂੰ ਲੈ ਕੇ ਰੇਪ, ਕਤਲ ਅਤੇ ਐਸਿਡ ਅਟੈਕ ਤੱਕ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।

Punjabi Bollywood Tadka


Tags: Sona MohapatraThe Sufi Madariya FoundationTori SuratPiya Se NainaSinger

Edited By

Manju

Manju is News Editor at Jagbani.