FacebookTwitterg+Mail

ਨੇਹਾ ਕੱਕੜ ਨਾਲ ਹੋਈ ਘਟਨਾ ’ਤੇ ਭੜਕੀ ਸਿੰਗਰ ਸੋਨਾ ਮੋਹਾਪਾਤਰਾ, ਚੈਨਲ ਵਾਲਿਆਂ ’ਤੇ ਕੱਢੀ ਭੜਾਸ

sona mohapatra claims indian idol s viral forced kiss video
29 November, 2019 11:03:38 AM

ਮੁੰਬਈ(ਬਿਊਰੋ)- ਸਿੰਗਰ ਸੋਨਾ ਮੋਹਾਪਾਤਰਾ ਆਪਣੇ ਬੇਬਾਕੀ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਹੈ। ਸੋਨਾ ਨੇ ਮਿਊਜ਼ਿਕ ਕੰਪੋਜਰ ਅਨੂੰ ਮਲਿਕ ’ਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਅਨੂੰ ਮਲਿਕ ਨੂੰ ਸੋਨੀ ਟੀ.ਵੀ. ਨੇ ਆਪਣੇ ਸ਼ੋਅ ਇੰਡੀਅਨ ਆਈਡਲ ਦਾ ਹਿੱਸਾ ਬਣਾਇਆ। ਅਨੂੰ ਮਲਿਕ ਨੂੰ ਸ਼ੋਅ ਦਾ ਹਿੱਸਾ ਬਣਾਉਣ ’ਤੇ ਸੋਨਾ ਮੋਹਾਪਾਤਰਾ ਨੇ ਬੇਬਾਕੀ ਨਾਲ ਆਪਣੀ ਰਾਏ ਰੱਖੀ ਅਤੇ ਚੈਨਲ ਨੂੰ ਅਨੂੰ ਮਲਿਕ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਿਆ ਸੀ।
Punjabi Bollywood Tadka


ਗਲਤ ਪ੍ਰਚਾਰ ਕਰਨ ਦਾ ਲਗਾਇਆ ਦੋਸ਼

ਸੋਨਾ ਮੋਹਾਪਾਤਰਾ ਨੇ ਇਕ ਵਾਰ ਫਿਰ ਫੇਸਬੁੱਕ ’ਤੇ ਪੋਸਟ ਕੀਤਾ ਹੈ। ਇਸ ਪੋਸਟ ਵਿਚ ਸੋਨਾ ਨੇ ਚੈਨਲ ’ਤੇ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਹੈ। ਸੋਨਾ ਨੇ ਕਿਹਾ, ਸੋਨੀ ਟੀ.ਵੀ. ਨੇ ਅਨੂੰ ਮਲਿਕ ਨੂੰ ਆਪਣੀ ਪਸੰਦ ਨਾਲ ਜੱਜ ਬਣਾਇਆ ਸੀ। ਉਨ੍ਹਾਂ ਨੇ ਪਹਿਲਾਂ ਹੀ ਇਸ ਦੇ ਲਈ ਤੈਅ ਕੀਤਾ ਹੋਇਆ ਸੀ। ਚੈਨਲ ਆਪਣੀ ਬਦਨਾਮੀ ਨਾਲ ਸਭ ਦਾ ਧਿਆਨ ਖਿੱਚਣਾ ਚਾਹੁੰਦਾ ਸੀ। ਇਹ ਉਨ੍ਹਾਂ ਦੀ ਮਾਰਕੇਟਿੰਗ ਸਟਰੇਟੇਜੀ ਸੀ, ਜਿਸ ਵਿਚ ਇਕ ਮੁਕਾਬਾਲੇਬਾਜ਼ ਦਾ ਸ਼ੋਅ ਦੀ ਜੱਜ ਨੇਹਾ ਕੱਕੜ ਨੂੰ ਜ਼ਬਰਦਸਤੀ ਕਿੱਸ ਕਰਨਾ ਵੀ ਸ਼ਾਮਿਲ ਹੈ। ਇਸ ਐਪੀਸੋਡ ਦੀ ਕਲਿੱਪ ਐਡਿਟ ਸੀ ਅਤੇ ਇਸ ਦਾ ਉਦੇਸ਼ ਇਸ ਨੂੰ ਵਾਇਰਲ ਕਰਨਾ ਸੀ।’’
Punjabi Bollywood Tadka

ਪ੍ਰਮੋਸ਼ਨ ਲਈ ਯੌਨ ਸ਼ੋਸ਼ਣ ਦੀ ਥੀਮ ਦਾ ਹੁੰਦੈ ਇਸਤੇਮਾਲ

ਸੋਨਾ ਨੇ ਕਿਹਾ,‘‘ਕਮਰਸ਼ੀਅਲ ਫਾਇਦੇ ਅਤੇ ਪ੍ਰਮੋਸ਼ਨ ਲਈ ਯੌਨ ਸ਼ੋਸ਼ਣ ਦੀ ਥੀਮ ਦਾ ਇਸਤੇਮਾਲ ਕਰਨਾ ਸੱਚ ਵਿਚ ਘਟੀਆ ਹੈ। ਇਸ ਲਈ ਉਹ ਇਸ ਪ੍ਰਕਾਰ ਦੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਨ। ਆਪਣੀ ਪੋਸਟ ਵਿਚ ਸੋਨਾ ਮੋਹਾਪਾਤਰਾ ਨੇ ਸ਼ੋਅ ਦੇ ਜੱਜ ਵਿਸ਼ਾਲ ਕੋਲੋਂ ਪੁੱਛਿਆ ਹੈ ਕਿ ਕੀ ਉਹ ਇਸ ਬੇਵਕੂਫੀ ਦਾ ਹਿੱਸਾ ਬਣੇ ਰਹਿਣਗੇ ਜਾਂ ਸ਼ੋਅ ਕਵਿਟ ਕਰ ਦੇਣਗੇ? ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਚੀਜ਼ਾਂ ਕਰਨ ਨਾਲੋਂ ਜ਼ਿਆਦਾ ਜਰੂਰੀ ਪੈਸੇ ਨਹੀਂ ਹੋ ਸਕਦੇ।’’


Tags: Sona MohapatraClaims Indian IdolKiss VideoNeha KakkarBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari