FacebookTwitterg+Mail

ਸਲਮਾਨ ਖਾਨ 'ਤੇ ਭੜਕੀ ਸੋਨਾ ਮੋਹਾਪਾਤਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

sona mohapatra gets abusive death threat from troll after blasting salman khan
29 May, 2019 01:14:08 PM

ਮੁੰਬਈ(ਬਿਊਰੋ)— ਪਿਛਲੇ ਦਿਨ੍ਹੀਂ ਸਿੰਗਰ ਸੋਨਾ ਮੋਹਾਪਾਤਰਾ ਬਾਲੀਵੁੱਡ ਸਟਾਰ ਸਲਮਾਨ ਖਾਨ 'ਤੇ ਭੜਕੀ ਸੀ। ਦਰਅਸਲ, 'ਭਾਰਤ' ਛੱਡਣ ਲਈ ਸਲਮਾਨ ਖਾਨ ਵਾਰ-ਵਾਰ ਪ੍ਰਿਅੰਕਾ ਚੋਪੜਾ ਖਿਲਾਫ ਬਿਆਨਬਾਜੀ ਕਰ ਰਹੇ ਸਨ। ਇਸ ਗੱਲ ਤੋਂ ਭੜਕ ਕੇ ਸੋਨਾ ਮੋਹਾਪਾਤਰਾ ਨੇ ਸਲਮਾਨ ਦੀ ਕਲਾਸ ਲਗਾਈ ਸੀ। ਉਥੇ ਹੀ ਸਲਮਾਨ ਦੇ ਫੈਨਜ਼ ਨੇ ਸਿੰਗਰ ਨੂੰ ਟਰੋਲ ਕਰਨਾ ਸ਼ੁਰੂ ਕੀਤਾ। ਹੱਦ ਉਸ ਸਮੇਂ ਹੋਈ ਜਦੋਂ ਸੋਨਾ ਮੋਹਾਪਾਤਰਾ ਨੂੰ ਗਾਲ੍ਹਾਂ ਅਤੇ ਜਾਨੋਂ ਮਾਰਨ ਦੀ ਧਮਕੀ ਮਿਲੀ। ਸੋਨਾ ਮੋਹਾਪਾਤਰਾ ਨੇ ਖੁਦ ਇਸ ਗੱਲ ਦੀ ਜਾਣਕਾਰੀ ਟਵਿਟਰ 'ਤੇ ਦਿੱਤੀ ਹੈ।


ਉਨ੍ਹਾਂ ਨੇ ਟਰੋਲਰ ਦੀ ਧਮਕੀ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ। ਇਕ ਟਰੋਲਰ ਨੇ ਲਿਖਿਆ ਸੀ,''ਇਕ ਵਾਰ ਹੋਰ ਫਿਰ ਜੇਕਰ ਤੂੰ ਸਲਮਾਨ ਖਾਨ ਬਾਰੇ ਆਪਣੇ ਮੂੰਹ 'ਚੋਂ ਕੁਝ ਵੀ ਗਲਤ ਕੱਢਿਆ ਤਾਂ ਮੈਂ ਤੇਰੇ ਘਰ 'ਚ ਆ ਕੇ ਤੈਨੂੰ ਮਾਰ ਦੇਵਾਂਗਾ। ਇਹ ਤੇਰੇ ਲਈ ਆਖਰੀ ਚਿਤਾਵਨੀ ਹੈ।'' ਸਕਰੀਨਸ਼ਾਟ ਨਾਲ ਸੋਨਾ ਨੇ ਲਿਖਿਆ,''ਮੈਨੂੰ ਰੋਜ਼ਾਨਾ ਬੁਰਾ ਵਰਤਾਓ ਕਰਨ ਵਾਲੇ 'ਹੀਰੋ' ਦੇ ਫਾਲੋਅਰਜ਼ ਵਲੋਂ ਅਜਿਹੇ ਮੇਲਸ ਆਉਂਦੇ ਹਨ???? ਜੋ ਇਸ ਤਰ੍ਹਾਂ ਦੇ ਜ਼ਹਰੀਲੇ ਬਿਹੇਵੀਅਰ ਨੂੰ ਇੰਸਪਾਇਰ ਕਰਦੇ ਹਨ, ਉਹ 'ਭਾਰਤ' ਨਾਮ ਦੇ ਟਾਇਟਲ ਦਾ ਦਾਅਵਾ ਕਰਦੇ ਹਨ।


ਸਲਮਾਨ ਲਈ ਸੋਨਾ ਮੋਹਾਪਾਤਰਾ ਨੇ ਲਿਖਿਆ...
ਸੋਨਾ ਮੋਹਾਪਾਤਰਾ ਨੇ ਪ੍ਰਿਅੰਕਾ ਚੋਪੜਾ ਨੂੰ ਸਪੋਰਟ ਕਰਦੇ ਹੋਏ ਲਿਖਿਆ ਸੀ,''ਕਿਉਂਕਿ ਪ੍ਰਿਅੰਕਾ ਚੋਪੜਾ ਕੋਲ ਜ਼ਿੰਦਗੀ 'ਚ ਕਰਨ ਲਈ ਬਿਹਤਰ ਚੀਜ਼ਾਂ ਹਨ। ਖਾਸਤੌਰ 'ਤੇ ਉਹ ਆਪਣੀ ਜਰਨੀ ਨਾਲ ਮਹਿਲਾਵਾਂ ਨੂੰ ਇੰਸਪਾਇਰ ਕਰ ਰਹੀ ਹੈ।'' ਇਸ ਟਵੀਟ 'ਤੇ ਸੋਨਾ ਨੂੰ ਹੇਟਰਸ ਨੇ ਕਾਫੀ ਟਰੋਲ ਕੀਤਾ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨਾ ਮੋਹਾਪਾਤਰਾ ਨੇ ਆਪਣੀ ਬੇਬਾਕ ਗੱਲ ਸਾਹਮਣੇ ਰੱਖੀ ਹੋਵੇ। ਸੋਨਾ ਮੋਹਾਪਾਤਰਾ ਆਪਣੇ ਬੋਲਡ ਅਤੇ ਬਿੰਦਾਸ ਬਿਆਨਾਂ ਲਈ ਜਾਣੀ ਜਾਂਦੀ ਹੈ। ਉਨ੍ਹਾ ਨੇ ਸਿੰਗਰ ਕੈਲਾਸ਼ ਖੇਰ 'ਤੇ ਮੀਟੂ ਦਾ ਦੋਸ਼ ਵੀ ਲਗਾਇਆ ਸੀ।


Tags: Sona MohapatraSalman KhanShares ScreenshotTwitterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.