FacebookTwitterg+Mail

ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੂੰ ਅਸਲੀ ਰੂਪ ’ਚ ਰਹਿਣਾ ਚਾਹੀਦੈ : ਸੋਨਾਕਸ਼ੀ

sonakshi sinha important to keep the realness alive
16 September, 2019 08:27:05 AM

ਮੁੰਬਈ (ਯੂ. ਐੱਨ. ਆਈ.) – ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਦਾ ਕਹਿਣਾ ਹੈ ਕਿ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੂੰ ਆਪਣੇ ਅਸਲੀ ਰੂਪ ’ਚ ਰਹਿਣਾ ਚਾਹੀਦਾ। ਉਸ ਨੇ ਕਿਹਾ ਕਿ ਜਦੋਂ ਕਦੇ ਉਹ ਬਾਹਰ ਜਾਂਦੀ ਹੈ ਜਾਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਖੁਦ ਨੂੰ ਬਨਾਉਟੀ ਢੰਗ ਨਾਲ ਪੇਸ਼ ਕਰਨ ’ਚ ਯਕੀਨ ਨਹੀਂ ਰੱਖਦੀ ਕਿਉਂਕਿ ਬਨਾਉਟੀਪਣ ਕਿਸੇ ਨੂੰ ਵੀ ਕਿਤੇ ਨਹੀਂ ਲਿਜਾਂਦਾ।

Image result for sonakshi sinha

ਸੋਨਾਕਸ਼ੀ ਨੇ ਕਿਹਾ ਕਿ ਅਸਲੀਅਤ ’ਚ ਬਣੇ ਰਹਿਣਾ ਬੇਹੱਦ ਮਹੱਤਵਪੂਰਨ ਹੈ ਖਾਸ ਕਰਕੇ ਜਦੋਂ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ’ਚ ਹੋਵੋ, ਅਸਲੀਅਤ ਨੂੰ ਜ਼ਿੰਦਾ ਰੱਖਣਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਮੇਰਾ ਅਸਲੀ ਰੂਪ ਹੀ ਮੇੇਰੇ ਅਤੇ ਪ੍ਰਸ਼ੰਸਕਾਂ ਵਿਚਾਲੇ ਇਕ ਸਿੱਧਾ ਸੰਬੰਧ ਸਥਾਪਤ ਕਰਦਾ ਹੈ।

Image result for sonakshi sinha

ਮੈਂ ਸੋਸ਼ਲ ਮੀਡੀਆ ਜਾਂ ਦੂਸਰੇ ਢੰਗਾਂ ਨਾਲ ਲੋਕਾਂ ਦੇ ਰੂ-ਬ-ਰੂ ਹੋ ਰਹੀ ਹੁੰਦੀ ਹਾਂ ਤਾਂ ਮੈਂ ਅਸਲੀ ਹੀ ਰਹਿਣਾ ਪਸੰਦ ਕਰਦੀ ਹਾਂ ਇਥੋਂ ਤਕ ਕਿ ਜਦੋਂ ਮੈਂ ਕੁਝ ਪੋਸਟ ਕਰ ਰਹੀ ਹੁੰਦੀ ਹਾਂ ਤਾਂ ਮੈਂ ਉਸ ਨੂੰ ਖੁਦ ਕਰਨਾ ਪਸੰਦ ਕਰਦੀ ਹਾਂ। ਮੈਨੂੰ ਅਸਲੀ ਬਣਨਾ ਪਸੰਦ ਹੈ।

Image result for sonakshi sinha


Tags: Sonakshi SinhaCelebrities PresentMission Mangalਸੋਨਾਕਸ਼ੀ ਸਿਨ੍ਹਾਦਬੰਗ ਗਰਲ

Edited By

Sunita

Sunita is News Editor at Jagbani.