FacebookTwitterg+Mail

ਸੋਨਾਕਸ਼ੀ ਸਿਨਹਾ ਨੇ ਕੀਤਾ ਖੁਲਾਸਾ, ਜਲਦ ਸ਼ੁਰੂ ਹੋਵੇਗੀ 'ਦਬੰਗ-3' ਦੀ ਸ਼ੂਟਿੰਗ

sonakshi sinha
21 January, 2019 01:26:03 PM

ਮੁੰਬਈ(ਬਿਊਰੋ)— ਸਲਮਾਨ ਖਾਨ, ਅਰਬਾਜ਼ ਖਾਨ ਅਤੇ ਸੋਨਾਕਸ਼ੀ ਸਿਨਹਾ ਦੀ 'ਦਬੰਗ' ਫ੍ਰੈਂਚਾਈਜ਼ੀ ਦੀ ਤੀਜੀ ਫਿਲਮ 'ਦਬੰਗ-3' ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ਨਾਲ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਦਾ ਕਹਿਣਾ ਹੈ ਕਿ ਉਸ ਲਈ ਇਸ ਫਿਲਮ ਦੀ ਸ਼ੂਟਿੰਗ ਕਰਨਾ ਆਪਣੇ ਘਰ 'ਚ ਵਾਪਸੀ ਕਰਨ ਵਰਗਾ ਹੀ ਹੈ। ਸੋਨਾਕਸ਼ੀ ਨੇ ਸ਼ਨੀਵਾਰ ਨੂੰ ਕਰੋਮ ਪਿਕਚਰਸ ਦੀ 15 ਵੀਂ ਐਨਵਰਸਰੀ ਅਤੇ ਫਿਲਮ 'ਬਧਾਈ ਹੋ' ਦੀ ਸਕਸੈੱਸ ਪਾਰਟੀ ਮੌਕੇ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਫਿਲਮ ਦੀ ਸ਼ੂਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ,“'ਦਬੰਗ-3' ਦੀ ਸ਼ੂਟਿੰਗ ਸ਼ੁਰੂ ਕਰਨ ਲਈ ਮੈਂ ਉਤਸ਼ਾਹਿਤ ਹਾਂ।' 'ਦਬੰਗ' ਅਤੇ 'ਦਬੰਗ-2' ਤੋਂ ਬਾਅਦ ਅਸੀਂ ਕਾਫੀ ਲੰਬਾ ਬ੍ਰੈਕ ਲਿਆ। ਹੁਣ ਅਸੀਂ 'ਦਬੰਗ-3' ਦੀ ਸ਼ੂਟਿੰਗ ਕਰਾਂਗੇ। 'ਦਬੰਗ-3' ਦਾ ਪ੍ਰੋਡਕਸ਼ਨ ਅਰਬਾਜ਼ ਖਾਨ ਅਤੇ ਡਾਇਰੈਕਸ਼ਨ ਪ੍ਰਭੁਦੇਵਾ ਕਰ ਰਹੇ ਹਨ।


Tags: Sonakshi SinhaSalman KhanDabangg 3Badhaai HoDabangg

About The Author

manju bala

manju bala is content editor at Punjab Kesari