FacebookTwitterg+Mail

ਸ਼ਤਰੂਘਨ ਸਿਨ੍ਹਾ ਦੀ ਬੇਟੀ ਸੋਨਾਕਸ਼ੀ ਬੋਲੀ,'ਪਾਪਾ ਨੇ ਭਾਜਪਾ ਛੱਡਣ ’ਚ ਕਰ ਦਿੱਤੀ ਦੇਰ'

sonakshi sinha
31 March, 2019 09:12:22 AM

ਨਵੀਂ ਦਿੱਲੀ(ਬਿਊਰੋ)— ਸ਼ਤਰੂਘਨ ਸਿਨ੍ਹਾ ਦੀ ਬੇਟੀ ਸੋਨਾਕਸ਼ੀ ਸਿਨ੍ਹਾ ਨੇ ਕਿਹਾ ਹੈ ਕਿ ਮੇਰੇ ਪਾਪਾ ਨੇ ਭਾਜਪਾ ਨੂੰ ਛੱਡਣ ਵਿਚ ਬਹੁਤ ਦੇਰ ਕਰ ਦਿੱਤੀ। ਸ਼ਤਰੂਘਨ ਜੋ ਕੁਝ ਦਿਨ ਬਾਅਦ ਬਾਕਾਇਦਾ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ, ਸਬੰਧੀ ਸੋਨਾਕਸ਼ੀ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਾਪਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਹੁਣ ਉਹ ਬਿਨਾਂ ਕਿਸੇ ਦਬਾਅ ਦੇ ਵਧੀਆ ਢੰਗ ਨਾਲ ਕੰਮ ਕਰ ਸਕਣਗੇ। ਉਨ੍ਹਾਂ ਨੂੰ ਇਹ ਫੈਸਲਾ ਬਹੁਤ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ। ਸੋਨਾਕਸ਼ੀ ਨੇ ਕਿਹਾ ਕਿ ਜੇ ਕੋਈ ਵਿਅਕਤੀ ਕਿਸੇ ਥਾਂ ’ਤੇ ਖੁਸ਼ ਨਹੀਂ ਤਾਂ ਉਸਨੂੰ ਉਹ ਥਾਂ ਛੱਡ ਦੇਣੀ ਚਾਹੀਦੀ ਹੈ। ਪਾਪਾ ਹੁਣ ਵਧੀਆ ਥਾਂ ’ਤੇ ਆ ਕੇ ਵਧੀਆ ਕੰਮ ਕਰਨਗੇ।


Tags: Sonakshi SinhaShatrughan SinhaBJP Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.