FacebookTwitterg+Mail

'ਦਬੰਗ 3' 'ਚ ਦਿਸਣਗੇ 'ਰੱਜੋ' ਦੇ ਦੋ ਰੂਪ: ਸੋਨਾਕਸ਼ੀ ਸਿਨਹਾ

sonakshi sinha
18 April, 2019 04:55:02 PM

ਮੁੰਬਈ(ਬਿਊਰੋ)— ਸੋਨਾਕਸ਼ੀ ਆਪਣੀ ਪਹਿਲੀ ਫਿਲਮ 'ਦਬੰਗ' (2010) ਦੇ ਰਿਲੀਜ਼ ਹੁੰਦੇ ਹੀ ਰਾਤੋ-ਰਾਤ ਸਟਾਰ ਬਣ ਗਈ ਸੀ। 9 ਸਾਲ ਅਤੇ ਫਿਲਮ ਦੀਆਂ ਦੋ ਕਿਸ਼ਤਾਂ ਤੋਂ ਬਾਅਦ ਸੋਨਾਕਸ਼ੀ ਇਕ ਵਾਰ ਫਿਰ 'ਦਬੰਗ 3' 'ਚ ਚੁਲਬੁਲ ਪਾਂਡੇ (ਸਲਮਾਨ ਦੇ ਕਿਰਦਾਰ) ਦੀ ਦੁਨੀਆ 'ਚ ਪਰਤਣ ਲਈ ਤਿਆਰ ਹੈ।
Punjabi Bollywood Tadka

ਅਜਿਹਾ ਹੈ ਫਿਲਮ 'ਚ ਰੋਲ

ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ 'ਦਬੰਗ' ਸੀਰੀਜ਼ ਦੇ ਇਸ ਤੀਜੇ ਸੀਕੁਅਲ 'ਚ ਦੋ ਹੀਰੋਇਨਾਂ ਹੋਣਗੀਆਂ ਪਰ ਸੋਨਾਕਸ਼ੀ ਦਾ ਕਹਿਣਾ ਹੈ ਕਿ ਉਸ 'ਚ ਉਸ ਦਾ ਕਿਰਦਾਰ ਬਹੁਤ ਅਹਿਮ ਹੈ ਅਤੇ ਇਸ 'ਚ ਰੱਝੋ ਦੀ ਪਿਛਲੀ ਕਹਾਣੀ ਬਾਰੇ ਦਿਖਾਇਆ ਜਾਵੇਗਾ। ਹਾਲ ਹੀ 'ਚ ਸੋਨਾਕਸ਼ੀ ਨੇ ਲਾਲ ਰੰਗ ਦੀ ਸਾੜ੍ਹੀ 'ਚ ਆਪਣੀ ਇਕ ਦਿਲਕਸ਼ ਤਸਵੀਰ ਪੋਸਟ ਕਰਕੇ 'ਦਬੰਗ 3' 'ਚ ਰੱਜੋ (ਉਸ ਦੇ ਕਿਰਦਾਰ ਦਾ ਨਾਂ) 'ਚ ਪਰਤਣ ਦੀ ਸੂਚਨਾ ਆਪਣੇ ਫੈਨਜ਼ ਨੂੰ ਦਿੱਤੀ ਸੀ। ਆਪਣੇ ਕਿਰਦਾਰ ਬਾਰੇ ਉਸ ਨੇ ਕਿਹਾ,''ਉਹ ਪਹਿਲਾਂ ਵਰਗੀ ਬੇਬਾਕ ਹੈ ਜੋ ਆਪਣੇ ਮਨ ਦੀ ਗੱਲ ਸਾਫ-ਸਾਫ ਕਹਿਣਾ ਪਸੰਦ ਕਰਦੀ ਹੈ ਕਿਉਂਕਿ ਫਿਲਮ 'ਚ ਕਹਾਣੀ ਦੇ ਦੋ ਪਹਿਲੂ ਹਨ ਇਕ ਪਿਛਲਾ ਤੇ ਇਕ ਮੌਜੂਦਾ, ਦਰਸ਼ਕਾਂ ਨੂੰ ਇਸ 'ਚ ਰੱਜੋ ਦੇ ਦੋ ਰੂਪ ਦੇਖਣ ਨੂੰ ਮਿਲਣਗੇ।''
Punjabi Bollywood Tadka

ਇਹ ਸਾਲ ਰਹੇਗਾ ਖਾਸ

ਕੁਝ ਸਮੇਂ ਤੋਂ ਸੋਨਾਕਸ਼ੀ ਦਾ ਕਰੀਅਰ ਠੰਡਾ ਹੈ ਪਰ ਇਸ ਸਾਲ ਆਪਣੀਆਂ ਫਿਲਮਾਂ ਤੋਂ ਉਸ ਨੂੰ ਕਾਫੀ ਉਮੀਦਾਂ ਹਨ। 'ਦਬੰਗ 3' ਤੋਂ ਇਲਾਵਾ ਉਹ ਹੁਣੇ ਜਿਹੇ ਰਿਲੀਜ਼ ਹੋਈ ਮਲਟੀਸਟਾਰਰ ਫਿਲਮ 'ਕਲੰਕ' 'ਚ ਵੀ ਨਜ਼ਰ ਆ ਰਹੀ ਹੈ। ਨਾਲ ਹੀ ਉਹ ਅਜੇ ਦੇਵਗਨ ਦੀ ਫਿਲਮ 'ਭੁਜ' 'ਚ ਵੀ ਇਕ ਅਹਿਮ ਰੋਲ ਕਰਨ ਵਾਲੀ ਹੈ।
Punjabi Bollywood Tadka


Tags: Salman KhanSonakshi SinhaDabangg 3Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.